ਪੱਤਰ ਪ੍ਰੇਰਕ
ਰਾਜਪੁਰਾ, 11 ਸਤੰਬਰ
ਥਾਣਾ ਸਦਰ ਦੀ ਪੁਲੀਸ ਨੇ ਪਿੰਡ ਭਟੇੜੀ ਨੇੜਿਓ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ। ਕੇਸ ਦੀ ਤਫਤੀਸ਼ ਕਰ ਰਹੇ ਸਹਾਇਕ ਥਾਣੇਦਾਰ ਰੌਸ਼ਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਸੂਚਨਾ ਦੇ ਆਧਾਰ ’ਤੇ ਪਿੰਡ ਭਟੇੜੀ ਦੀ ਸੜਕ ਨੇੜਲੇ ਛੱਪੜ ਕਿਨਾਰੇ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ, ਜਿਸ ਦੀ ਉਮਰ 65 ਕੁ ਸਾਲ ਲੱਗਦੀ ਹੈ। ਮ੍ਰਿਤਕ ਦੇ ਗੁਲਾਬੀ ਰੰਗ ਦੀ ਟੀ-ਸ਼ਰਟ, ਨੀਲੀ ਲੋਅਰ ਅਤੇ ਪੈਰਾਂ ਵਿੱਚ ਪਲਾਸਟਿਕ ਦੀ ਜੁੱਤੀ ਪਾਈ ਹੋਈ ਹੈ। ਲਾਸ਼ ਨੂੰ ਸਨਾਖਤ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਜਪੁਰਾ ਭੇਜ ਦਿੱਤਾ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।