ਸਮਾਣਾ: ਇੱਥੇ ਸਮਾਣਾ-ਚੀਕਾ ਸੜਕ ’ਤੇ ਭਾਖੜਾ ਨਹਿਰ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਨੂੰ ਸਿਟੀ ਪੁਲੀਸ ਨੇ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰਖਵਾ ਦਿੱਤਾ ਹੈ। ਸਮਾਣਾ ਪੁਲੀਸ ਦੇ ਏ.ਐੱਸ.ਆਈ. ਜੱਜਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਤਾਖੋਰ ਸ਼ੰਕਰ ਭਾਰਦਵਾਜ ਦਾ ਫੋਨ ਆਇਆ ਸੀ ਕਿ ਭਾਖੜਾ ਨਹਿਰ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੀ ਜਿਸ ਤੋਂ ਬਾਅਦ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦੀ ਲਾਸ਼ ਨੂੰ ਨਹਿਰ ’ਚੋਂ ਬਾਹਰ ਕਢਵਾ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਸ਼ਨਾਖਤ ਲਈ 72 ਘੰਟੇ ਲਈ ਰਖਵਾਇਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 28/30 ਸਾਲ, ਦਾੜ੍ਹੀ ਕੱਟੀ ਹੋਈ, ਸੱਜੇ ਹੱਥ ’ਚ ਲੋਹੇ ਦਾ ਕੜਾ ਤੇ ਕੱਦ 5 ਫੁੱਟ 8 ਇੰਚ ਹੈ ਜਦਕਿ ਉਸ ਦੇ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ। ਸਬੰਧਤ ਵਿਅਕਤੀ ਸਿਟੀ ਪੁਲੀਸ ਨਾਲ ਮੋਬਾਈਲ ਨੰਬਰ 85588-31801 ਜਾਂ 95929-12426 ’ਤੇ ਸੰਪਰਕ ਕਰ ਸਕਦਾ ਹੈ। -ਪੱਤਰ ਪ੍ਰੇਰਕ