ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਅਗਸਤ
ਨੇੜਲੇ ਪਿੰਡ ਮੈਣ ਦੇ ਵਸਨੀਕ 48 ਸਾਲਾ ਪ੍ਰਵੀਨ ਕੁਮਾਰ ਦੀ ਕਰੋਨਾ ਨਾਲ ਮੌਤ ਹੋ ਗਈ, ਜਿਸ ਦਾ ਇਕਲੌਤਾ ਬੇਟਾ 13 ਸਾਲ ਦਾ ਹੈ। ਇਸ ਕਾਰਨ ਪਿੰਡ ਦੇ ਨੌਜਵਾਨ ਸਰਪੰਚ ਦਰਸ਼ਨ ਸਿੰਘ ਮੈਣ (ਸੂਬਾ ਪ੍ਰਧਾਨ ਸੈਂਟਰਲ ਵਾਲਮੀਕਿ ਸਭਾ) ਨੇ ਪੀਪੀਈ ਕਿੱਟ ਪਹਿਨ ਕੇ ਪਹਿਲਾਂ ਹਸਪਤਾਲ ਵਿੱਚੋਂ ਲਾਸ਼ ਹਾਸਲ ਕੀਤੀ ਜਿਸ ਦੌਰਾਨ ਸਰਪੰਚ ਦਾ 20 ਸਾਲਾ ਲੜਕਾ ਤੇ ਰਾਜ ਸਿੰਘ ਕੁਝ ਪੰਚਾਇਤ ਮੈਂਬਰ ਤੇ ਹੋਰ ਵੀ ਨਾਲ ਰਹੇ। ਫਿਰ ਪਿੰਡ ਆ ਕੇ ਪਰਵੀਨ ਕੁਮਾਰ ਦਾ ਸਸਕਾਰ ਵੀ ਸਰਪੰਚ ਨੇ ਕਿੱਟ ਪਹਿਨ ਕੇ ਖੁਦ ਕਰਵਾਇਆ, ਜਿਸ ਦੌਰਾਨ ਤਿੰਨ ਫੈਕਟਰੀ ਵਰਕਰ ਵੀ ਸ਼ਾਮਲ ਰਹੇ। ਲੋਕ ਸਭਾ ਮੈਂਬਰ ਪਰਨੀਤ ਕੌਰ ਅਤੇ ਵਿਧਾਇਕ ਕਾਕਾ ਰਜਿੰਦਰ ਸਿੰਘ ਨੇ ਇਸ ਸਬੰਧੀ ਸਰਪੰਚ ਦਰਸ਼ਨ ਸਿੰਘ ਮੈਣ ਅਤੇ ਤਿੰਨੋਂ ਫੈਕਟਰੀ ਵਰਕਰਾਂ ਸਮੇਤ ਇਸ ਦੌਰਾਨ ਸਹਿਯੋਗ ਕਰਨ ਵਾਲੇ ਪੰਚਾ ਤੇ ਹੋਰਾਂ ਦੀ ਵੀ ਸ਼ਲਾਘਾ ਕੀਤੀ ਹੈ।
ਕੈਪਸ਼ਨ: ਸਰਪੰਚ ਦਰਸ਼ਨ ਸਿੰਘ ਮੈਣ