ਚਿੱਪ ਵਾਲਾ ਮੀਟਰ ਉਤਾਰ ਕੇ ਦਫ਼ਤਰ ਜਮ੍ਹਾਂ ਕਰਵਾਇਆ
ਧੂਰੀ (ਪਵਨ ਕੁਮਾਰ ਵਰਮਾ): ਪਿੰਡ ਪਲਾਸੌਰ ਵਿਚ ਵਾਟਰ ਵਰਕਸ ’ਤੇ ਜੋ ਬਿਜਲੀ ਦਾ ਮੀਟਰ ਲੱਗਿਆ ਹੋਇਆ ਸੀ, ਉਸ ਨੂੰ ਉਤਾਰ ਕੇ ਬਿਜਲੀ ਬੋਰਡ ਦੇ ਮੁਲਾਜ਼ਮ ਖ਼ਰਾਬ ਆਖ ਕੇ ਉਤਾਰ ਕੇ ਲੈ ਗਏ ਸਨ। ਉਸ ਦੀ ਜਗ੍ਹਾ ਤੇ ਨਵਾਂ ਚਿੱਪ ਵਾਲਾ ਮੀਟਰ ਲਗਾ ਦਿੱਤਾ ਸੀ। ਇਸ ਦਾ ਨਗਰ ਵਾਸੀਆਂ ਨੇ ਵਿਰੋਧ ਕੀਤਾ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਇਕਾਈ ਪ੍ਰਧਾਨ ਸਤਿਗੁਰ ਸਿੰਘ ਅਤੇ ਹੋਰ ਮੋਹਤਬਰਾਂ ਨੇ ਇਹ ਮੀਟਰ ਉਤਾਰ ਕੇ ਧੂਰੀ ਬਿਜਲੀ ਬੋਰਡ ਦੇ ਦਫ਼ਤਰ ਵਿੱਚ ਐੱਸਡੀਓ ਕੋਲ ਜਮ੍ਹਾਂ ਕਰਵਾ ਦਿੱਤਾ ਹੈ। ਸਤਿਗੁਰ ਸਿੰਘ ਪਲਾਸੌਰ ਨੇ ਕਿਹਾ ਕਿ ਜੇ ਕੋਈ ਮੁਲਾਜ਼ਮ ਅੱਗੇ ਤੋਂ ਅਜਿਹੀ ਕਾਰਵਾਈ ਨਾ ਕਰੇ। ਉਹ ਪਿੰਡ ਵਿੱਚ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਣਗੇ, ਕਿਉਂਕਿ ਭਾਕਿਯੂ ਰਾਜੇਵਾਲ ਵੱਲੋਂ ਚਿੱਪ ਵਾਲੇ ਮੀਟਰਾਂ ਦਾ ਭਰਵਾਂ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਮੌਕੇ ਜਗਦੀਪ ਸਿੰਘ ਪਲਾਸੌਰ, ਜਰਨੈਲ ਸਿੰਘ ਪਲਾਸੌਰ, ਪਰਮਜੀਤ ਸਿੰਘ, ਠਾਕਰ ਸਿੰਘ ਖ਼ਜਾਨਚੀ, ਸਰਬਜੀਤ ਸਿੰਘ ਸਲਾਹਕਾਰ, ਸੁਖਪਾਲ ਸਿੰਘ, ਸੁਲੱਖਣ ਸਿੰਘ ਅਤੇ ਚਮਕੌਰ ਸਿੰਘ ਆਦਿ ਵੀ ਹਾਜ਼ਰ ਸਨ।