ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਜੂਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿਖ਼ਰ ਦੁਪਹਿਰੇ ਪਟਿਆਲਾ ਦੀ ਧਰਤੀ ’ਤੇ ਤਿੰਨ ਮਿੰਟ ਬਿਤਾਏ। ਅਸਲ ’ਚ ਉਨ੍ਹਾਂ ਨੇ ਸੰਗਰੂਰ ਸਮਾਗਮ ’ਚ ਸ਼ਾਮਲ ਹੋਣ ਲਈ ਜਾਣਾ ਸੀ, ਜਿਸ ਤਹਿਤ ਉਹ ਅੱਜ ਦਿੱਲੀ ਤੋਂ ਹਵਾਈ ਰਸਤੇ ਪਟਿਆਲਾ ਤੱਕ ਪਹੁੰਚੇ। ਉਨ੍ਹਾਂ ਦਾ ਹਵਾਈ ਜਹਾਜ਼ ਇਥੇ ਸੰਗਰੂਰ ਰੋਡ ‘ਤੇ ਸਥਿਤ ਏਵੀਏਸ਼ਨ ਕਲੱਬ ਵਿਖੇ 12.47 ਵਜੇ ਉਤਰਿਆ। ਫੇਰ ਇਥੋਂ ਉਹ 12.50 ਵਜੇ ਸੜਕ ਰਾਹੀਂ ਸੰਗਰੂਰ ਲਈ ਰਵਾਨਾ ਹੋ ਗਏ। ਭਾਵੇਂ ਮੁੱਖ ਮੰਤਰੀ ਦੀ ਇਸ ਆਮਦ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ ਪਰ ਇਸ ਬਾਵਜੂਦ ਸਖ਼ਤ ਸੁਰੱਖਿਆ ਪ੍ਰਬੰਧ ਵੀ ਕੀਤੇ ਹੋਏ ਸਨ