ਪਟਿਆਲਾ (ਖੇਤਰੀ ਪ੍ਰਤੀਨਿਧ): ਸਰਾਫਾ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਮੀਟਿੰਗ ਚੇਅਰਮੈਨ ਸਤੀਸ਼ ਜੈਨ ਦੀ ਅਗਵਾਈ ਹੇਠ ਹੋਈ। ਜਰਨਲ ਸਕੱਤਰ ਅਸ਼ੋਕ ਗਰਗ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਗਰਮੀ ਦੀਆਂ ਛੁੱਟੀਆਂ ਦੇ ਮੱਦੇਨਜ਼ਰ 23 ਤੋਂ 26 ਜੂਨ ਨੂੰ 4 ਦਿਨਾਂ ਲਈ ਸਰਾਫਾ ਬਾਜ਼ਾਰ ਪੂਰਨ ਤੌਰ ’ਤੇ ਬੰਦ ਰਹੇਗਾ। ਜਿਸ ਦੌਰਾਨ ਕੋਈ ਵੀ ਕਾਰੋਬਾਰੀ ਡੀਲਿੰਗ ਨਹੀਂ ਹੋਵੇਗੀ ਤਾਂ ਜੋ ਸੋਨੇ ਦਾ ਕੰਮ ਕਰਨ ਵਾਲੇ ਕਾਰੋਬਾਰੀ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਛੁੱਟੀਆ ਦਾ ਆਨੰਦ ਮਾਣ ਸਕਣ। ਇਸ ਮੌਕੇ ਰਜਿੰਦਰ ਕੁਮਾਰ, ਨਰਿੰਦਰ ਖੰਨਾ, ਪਰਮਜੀਤ ਸਿੰਘ ਕਾਲਾ, ਤਿਲਕ ਰਾਜ, ਕੇਵਲ ਕ੍ਰਿਸ਼ਨ, ਕ੍ਰਿਸ਼ਨ ਕੁਮਾਰ, ਰਾਕੇਸ਼ ਕਟਾਰੀਆ, ਨੰਦ ਕਿਸ਼ੋਰ ਨੰਦੀ, ਰਜਿੰਦਰ ਕੁਮਾਰ, ਕੁਨਾਲ ਅਗਰਵਾਲ ਆਦਿ ਹਾਜ਼ਰ ਸਨ।