ਪੱਤਰ ਪ੍ਰੇਰਕ
ਘਨੌਰ, 23 ਸਤੰਬਰ
ਖੇੜੀ ਗੰਡਿਆਂ ਦੀ ਪੁਲੀਸ ਨੇ ਪਿੰਡ ਬਢੌਲੀ ਗੁਜਰਾਂ ਨੇੜਿਉਂ ਲੰਘਦੇ ਰਜਵਾਹੇ ਵਿੱਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ।
ਥਾਣਾ ਖੇੜੀ ਗੰਡਿਆਂ ਦੇ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਬਢੌਲੀ ਗੁਜਰਾਂ ਦੇ ਸਰਪੰਚ ਬਲਜੀਤ ਸਿੰਘ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਪਿੰਡ ਦੇ ਨੇੜਿਉਂ ਲੰਘਦੇ ਰਜਵਾਹੇ ਦੀ ਪੁਲੀ ਨੇੜੇ 35 ਕੁ ਸਾਲ ਉਮਰ ਦੇ ਅਣਪਛਾਤੇ ਵਿਅਕਤੀ ਦੀ ਲਾਸ਼ ਤੈਰ ਰਹੀ ਹੈ।
ਪੁਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਬਾਹਰ ਕਢਵਾ ਲਈ ਜੋ ਕਾਫੀ ਗਲੀ-ਸੜੀ ਸੀ। ਲਾਸ਼ ਨੂੰ ਸ਼ਨਾਖਤ ਅਤੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਰਾਜਪੁਰਾ ਭੇਜ ਦਿੱਤਾ ਗਿਆ ਹੈ।