ਘਨੌਰ: ਥਾਣਾ ਸ਼ੰਭੂ ਦੀ ਪੁਲੀਸ ਨੇ ਪਿੰਡ ਸ਼ੰਭੂ ਖੁਰਦ ਨੇੜਲੇ ਖਤਾਨਾਂ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ। ਸਹਾਇਕ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸੂਚਨਾ ਦੇ ਆਧਾਰ ’ਤੇ ਸ਼ੰਭੂ-ਘਨੌਰ ਰੋਡ ’ਤੇ ਬਣੇ ਫਲਾਈਓਵਰ ਨੇੜਲੇ ਖਤਾਨਾਂ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ। ਕਰੀਬ 40 ਕੁ ਸਾਲ ਉਮਰ ਦਾ ਇਹ ਅਣਪਛਾਤਾ ਵਿਅਕਤੀ ਸਿਰ ਤੋਂ ਮੋਨਾ ਹੈ, ਉਸ ਨੇ ਨੀਲੀ-ਪੀਲੀ ਟੀ-ਸ਼ਰਟ ਅਤੇ ਘਸਮੈਲੇ ਰੰਗ ਦਾ ਪਜਾਮਾ ਪਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੀ ਮੌਤ 4-5 ਦਿਨ ਪਹਿਲਾਂ ਹੋਈ ਜਾਪਦੀ ਹੈ। ਲਾਸ਼ ਨੂੰ ਸ਼ਨਾਖਤ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਜਪੁਰਾ ਭੇਜ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ