ਪੱਤਰ ਪ੍ਰੇਰਕ
ਰਾਜਪੁਰਾ, 2 ਜੁਲਾਈ
ਖੇੜੀ ਗੰਡਿਆਂ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਦੋ ਕਿਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਡੀ.ਐੱਸ.ਪੀ. ਘਨੌਰ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਥਾਣਾ ਮੁਖੀ ਖੇੜੀ ਗੰਡਿਆਂ ਅਤੇ ਸਹਾਇਕ ਥਾਣੇਦਾਰ ਹਰਦੀਪ ਸਿੰਘ ਨੇ ਸਮੇਤ ਪੁਲੀਸ ਪਾਰਟੀ ਰਾਜਪੁਰਾ-ਪਟਿਆਲਾ ਰੋਡ ’ਤੇ ਪਿੰਡ ਬਢੌਲੀ ਗਜਰਾਂ ਵਾਲੇ ਟੀ ਪੁਆਇੰਟ ਕੋਲ ਨਾਕਾ ਲਾਇਆ ਹੋਇਆ ਸੀ, ਇਸੇ ਦੌਰਾਨ ਜਦੋਂ ਬੱਸ ਵਿੱਚੋਂ ਉਤਰ ਕੇ ਪੈਦਲ ਜਾ ਰਹੇ ਸ਼ੱਕੀ ਵਿਅਕਤੀ ਸਚਿਨ ਕੁਮਾਰ ਵਾਸੀ ਬਤੰਗਪੁਰ ਜ਼ਿਲ੍ਹਾ ਹਾਪੁਰ ਉਤਰ ਪ੍ਰਦੇਸ਼ ਹਾਲ ਆਬਾਦ ਵਾਰਡ ਨੰਬਰ 15 ਚੌਹਾਨ ਕਲੋਨੀ ਸ਼ੈਦਖੇੜੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 2 ਕਿੱਲੋ ਅਫੀਮ ਬਰਾਮਦ ਹੋਈ। ਟਿਵਾਣਾ ਨੇ ਦੱਸਿਆ ਕਿ ਪੁਲੀਸ ਨੇ ਸਚਿਨ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਸ਼ੀਲੀਆਂ ਗੋਲੀਆਂ ਸਣੇ ਔਰਤ ਕਾਬੂ
ਸਮਾਣਾ (ਪੱਤਰ ਪ੍ਰੇਰਕ): ਗਾਜੇਵਾਸ ਪੁਲੀਸ ਨੇ ਸ਼ੁੱਕਰਵਾਰ ਸ਼ਾਮ ਟੀ-ਪੁਆਇੰਟ ਗਾਜੇਵਾਸ ’ਚ ਲਗਾਏ ਨਾਕੇ ਦੌਰਾਨ ਪਿੰਡ ਤਲਵੰਡੀ ਵੱਲੋਂ ਪੈਦਲ ਆ ਰਹੀ ਔਰਤ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਦੌਰਾਨ ਉਸ ਕੋਲੋਂ ਸਾਢੇ ਪੰਜ ਸੌ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਗਾਜੇਵਾਸ ਪੁਲੀਸ ਚੌਕੀ ਮੁਖੀ ਲਾਭ ਸਿੰਘ ਨੇ ਦੱਸਿਆ ਕਿ ਏਐੱਸਆਈ ਗੁਰਦੇਵ ਸਿੰਘ ਸਣੇ ਪੁਲੀਸ ਪਾਰਟੀ ਟੀ -ਪੁਆਇੰਟ ਗਾਜੇਵਾਸ ਨੇੜੇ ਮੌਜੂਦ ਸਨ, ਇਸੇ ਦੌਰਾਨ ਪੈਦਲ ਆ ਰਹੀ ਔਰਤ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਮੋਮੀ ਲਿਫਾਫਾ ਬਰਾਮਦ ਹੋਇਆ ਜਿਸ ਵਿੱਚ 550 (55 ਪੱਤੇ) ਨਸ਼ੀਲੀਆਂ ਗੋਲੀਆਂ ਸਨ। ਮੁਲਜ਼ਮ ਦੀ ਪਛਾਣ ਬਲਵੀਰ ਕੌਰ ਪਤਨੀ ਪਿਆਰਾ ਸਿੰਘ ਵਾਸੀ ਪਿੰਡ ਤਲਵੰਡੀ ਮਲਕ ਵਜੋਂ ਹੋਈ। ਔਰਤ ਖਿਲਾਫ ਐੱਨਡੀਪੀਐੱਸ ਐਕਟ ਦੀਆਂ ਧਰਾਵਾਂ ਤਹਿਤ ਸਦਰ ਪੁਲੀਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।