ਕਰੋਨਾ ਦੀ ਭੇਟ ਚੜ੍ਹੇ ਥਾਣੇਦਾਰ ਤੇ ਹੋਮਗਾਰਡ ਦੇ ਪਰਿਵਾਰ ਨੂੰ ਦਸ-ਦਸ ਲੱਖ ਦੀ ਮਦਦ

ਕਰੋਨਾ ਦੀ ਭੇਟ ਚੜ੍ਹੇ ਥਾਣੇਦਾਰ ਤੇ ਹੋਮਗਾਰਡ ਦੇ ਪਰਿਵਾਰ ਨੂੰ ਦਸ-ਦਸ ਲੱਖ ਦੀ ਮਦਦ

ਸਰਬਜੀਤ ਸਿੰਘ ਭੰਗੂ

ਪਟਿਆਲਾ, 24 ਸਤੰਬਰ

ਕਰੋਨਾ ਮਹਾਮਾਰੀ ਕਾਰਨ ਪਟਿਆਲਾ ਦੇ ਆਈਜੀ ਜਤਿੰਦਰ ਸਿੰਘ ਔਲਖ ਦੇ ਟੈਲੀਫੋਨ ਅਪਰੇਟਰ ਏਐੱਸਆਈ ਜੋਗਿੰਦਰ ਸਿੰਘ ਅਤੇ ਪੰਜਾਬ ਹੋਮਗਾਰਡ ਦੇ ਜਵਾਨ ਦਰਸ਼ਨ ਸਿੰਘ ਦੀ ਮੌਤ ਹੋ ਗਈ ਸੀ। ਇਨ੍ਹਾਂ ਦੇ ਪਰਿਵਾਰ ਨੂੰ ਪਟਿਆਲਾ ਪੁਲੀਸ ਵੱਲੋਂ ਦਸ ਦਸ ਲੱਖ ਰੁਪਏ ਦੀ ਵਿੱਤੀ ਮਦਦ ਦਿੱਤੀ ਗਈ ਹੈ। ਐੱਸਐੱਸਪੀ ਵਿਕਰਮਜੀਤ ਦੁੱਗਲ ਦਾ ਕਹਿਣਾ ਹੈ ਕਿ ਇਹ ਮਦਦ ਪਟਿਆਲਾ ਪੁਲੀਸ ਦੇ ਅਫ਼ਸਰਾਂ ਤੇ ਮੁਲਾਜ਼ਮਾਂ ਵੱਲੋਂ ਦਿੱਤੀ ਗਈ ਇੱਕ ਦਿਨ ਦੀ ਤਨਖ਼ਾਹ ਤਹਿਤ ਇਕੱਤਰ ਕੀਤੇ ਫੰਡ 'ਤੇ ਆਧਾਰਿਤ ਹੈ। ਇਸ ਸਬੰਧੀ ਚੈੱਕ ਪ੍ਰਦਾਨ ਕਰਨ ਮੌਕੇ ਐੱਸਐੱਸਪੀ ਸਮੇਤ ਆਈ ਜਤਿੰਦਰ ਸਿੰਘ ਔਲਖ ਮੌਜੂਦ ਸਨ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All