ਖੇਤਰੀ ਪ੍ਰਤੀਨਿਧ
ਪਟਿਆਲਾ, 26 ਮਈ
ਟੀਬੀ ਤੋਂ ਪੀੜਤ ਇਕ ਕੈਦੀ ਦੀ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਇਲਾਜ ਦੌਰਾਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਵਾਸੀ ਮੋਰਿੰਡਾ ਨੂੰ ਨਸ਼ਾ ਤਸਕਰੀ ਦੇ ਮਾਮਲੇ ’ਚ ਦਸ ਸਾਲ ਦੀ ਕੈਦ ਹੋਈ ਸੀ। ਜਿਸ ਤਹਿਤ ਉਹ ਨਾਭਾ ਜੇਲ੍ਹ ’ਚ ਬੰਦ ਸੀ। ਉਹ ਟੀਬੀ ਤੋਂ ਪੀੜਤ ਸੀ। ਜਿਸ ਦੇ ਚੱਲਦਿਆਂ ਕੱਲ੍ਹ ਉਸ ਨੂੰ ਜਦੋਂ ਇਸ ਸਬੰਧੀ ਮੁਸ਼ਕਿਲ ਵਧੀ ਤਾਂ ਉਸ ਨੂੰ ਸਿਵਲ ਹਸਪਤਾਲ ਨਾਭਾ ਦਾਖਲ ਕਰਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ। ਰਾਜਿੰਦਰਾ ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੰਪਰਕ ਕਰਨ ‘ਤੇ ਪੁਲੀਸ ਚੌਕੀ ਰਜਿੰਦਰਾ ਹਸਪਤਾਲ ਦੇ ਇੰਚਾਰਜ ਸਬ ਇੰਸਪੈਕਟਰ ਜਪਨਾਮ ਸਿੰਘ ਵਿਰਕ ਨੇ ਇਸ ਕੈਦੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ।