ਖੇਤਰੀ ਪ੍ਰਤੀਨਿਧ
ਸਨੌਰ, 31 ਮਈ
ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਵੱਲੋਂ ਜੂਨ ’ਚ ਪੇਸ਼ ਕੀਤੇ ਜਾਣ ਵਾਲੇ ਪਲੇਠੇ ਬਜਟ ਦੀਆਂ ਤਿਆਰੀਆਂ ਸਿਖਰਾਂ ’ਤੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸੁਝਾਵਾਂ ਅਤੇ ਮਸ਼ਵਰਿਆਂ ਨੂੰ ਆਧਾਰ ਬਣਾ ਕੇ ਬਜਟ ਤਿਆਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮਸ਼ਵਰੇ ਲਈ ਖੋਲ੍ਹੇ ਗਏ ਪੋਰਟਲ ਅਤੇ ਈਮੇਲ ਪ੍ਰਣਾਲੀ ਸਮੇਤ ਮੰਗ ਪੱਤਰਾਂ ਦੇ ਰਾਹੀਂ ਕਈ ਹਜ਼ਾਰ ਲੋਕਾਂ ਵੱਲੋਂ ਆਪਣੇ ਸੁਝਾਅ ਪੇਸ਼ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ’ਤੇ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ ਅਤੇ ਪਹਿਲੇ ਟੈਕਸ ਤੋਂ ਹੀ ਮਾਲੀਆ ਵਧਾਇਆ ਜਾਵੇਗਾ।
‘ਆਪ’ ਦੇ ਸੂਬਾਈ ਬੁਲਾਰੇ ਬਲਜਿੰਦਰ ਸਿੰਘ ਢਿੱੱਲੋਂ ਦੇ ਸਨੌਰ ਨੇੜੇ ਸਥਿਤ ‘ਢਿੱਲੋਂ ਫਨਵਰਡ’ ਮਨੋਰੰਜਨ ਪਾਰਕ ’ਚ ਗੱ ਚੀਮਾ ਨੇ ਕਿਹਾ ਕਿ ‘ਆਪ’ ਸਰਕਾਰ ਦਾ ਇਹ ਪਲੇਠਾ ਬਜਟ ਮਿਸਾਲੀ ਹੋਵੇਗਾ। ਇਸ ਮੌਕੇ ‘ਆਪ’ ਆਗੂ ਬਲਜਿੰਦਰ ਢਿੱਲੋਂ ਨੇ ਸ੍ਰੀ ਚੀਮਾ ਨੂੰ ਪੰਜਾਬ ’ਚ ਮਨੋਰੰਜਨ ਪਾਰਕਾਂ/ ਕਾਰੋਬਾਰਾਂ ਨੂੰ ਪ੍ਰਫੁੱਲਤ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਅਦਾਕਾਰ ਕਰਮਜੀਤ ਅਨਮੋਲ ਆਿਦ ਵੀ ਮੌਜੂਦ ਸਨ।