ਪੱਤਰ ਪ੍ਰੇਰਕ
ਸਮਾਣਾ, 18 ਅਕਤੂਬਰ
ਪੰਜਾਬ ਸਕੂਲ ਖੇਡਾਂ ਦੇ ਮੁਹਾਲੀ ਵਿੱਚ ਹੋਏ ਸੂਬਾ ਪੱਧਰੀ ਤੈਰਾਕੀ ਮੁਕਾਬਲੇ ਵਿੱਚ ਅੰਡਰ-14 (ਮੁੰਡੇ) ਦੇ 50 ਮੀਟਰ ਬ੍ਰੈਸਟ ਸਟਰੋਕ ਈਵੈਂਟ ਵਿਚ ਸਰਕਾਰੀ ਹਾਈ ਸਕੂਲ ਕਰਹਾਲੀ ਦੇ ਪ੍ਰਭਨੂਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਦੇ ਮੁੱਖ ਅਧਿਆਪਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਭਨੂਰ ਦੀ ਪ੍ਰਾਪਤੀ ਨੇ ਸਰਕਾਰੀ ਸਕੂਲਾਂ ਦਾ ਮਾਣ ਵਧਾਇਆ ਹੈ। ਉਨ੍ਹਾਂ ਸਕੂਲ ਦੇ ਫਿਜ਼ੀਕਲ ਅਧਿਆਪਕ ਤੇ ਤੈਰਾਕੀ ਦੇ ਖਿਡਾਰੀ ਅਤੇ ਕੋਚ ਕੇਸ਼ਵ ਕੁਮਾਰ ਵੱਲੋਂ ਕਰਵਾਈ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਪ੍ਰਭਨੂਰ ਕੌਮੀ ਪੱਧਰ ’ਤੇ ਵੀ ਵਧੀਆ ਪ੍ਰਦਰਸ਼ਨ ਕਰੇਗਾ। ਇਸ ਮੌਕੇ ਨਵਨੀਤ ਸਿੰਘ, ਮਨਦੀਪ ਸਿੰਘ, ਲਖਵੀਰ ਸਿੰਘ, ਸੁਖਜਿੰਦਰ ਸਿੰਘ, ਬਲਜਿੰਦਰ ਸਿੰਘ, ਪ੍ਰੀਤਇੰਦਰ ਸਿੰਘ, ਗਗਨਦੀਪ ਸਿੰਘ, ਅੰਜੂ ਸ਼ਰਮਾ, ਮੋਨਿਕਾ ਸਿੰਗਲਾ, ਹਰਪ੍ਰੀਤ ਕੌਰ, ਰੁਪਿੰਦਰ ਕੌਰ, ਰਣਦੀਪ ਕੌਰ, ਰਮਨਪ੍ਰੀਤ ਕੌਰ, ਚਰਨਜੀਤ ਕੌਰ, ਹਰਪ੍ਰੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ।