ਪਟਿਆਲਾ: ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦੇ ਰੀਡਰ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੂੰ ਥਾਣਾ ਸਿਵਲ ਲਾਈਨ ਪਟਿਆਲਾ ਦੇ ਐੱਸਐੱਚਓ ਲਾਇਆ ਗਿਆ ਹੈ। ਉਹ ਪਹਿਲੀ ਵਾਰ ਐੱਸਐੱਚਓ ਲੱਗੇ ਹਨ। ਇਥੇ ਪਹਿਲਾਂ ਇੰਸਪੈਕਟਰ ਰਾਹੁਲ ਕੌਸ਼ਲ ਸਨ, ਜਿਨ੍ਹਾਂ ਨੂੰ ਕਈ ਦਿਨ ਪਹਿਲਾਂ ਕੋਤਵਾਲੀ ਦਾ ਇੰਚਾਰਜ ਲਾਏ ਜਾਣ ਕਰਕੇ ਇਹ ਥਾਂ ਖਾਲੀ ਪਈ ਸੀ। ਉਧਰ ਸਬ ਇੰਸਪੈਕਟਰ ਸਾਹਿਬ ਸਿੰਘ ਹੁਣ ਐੱਸਐੱਸਪੀ ਦੇ ਰੀਡਰ ਹੋਣਗੇ, ਜੋ ਪਹਿਲਾਂ ਡੀਸੀਆਰਬੀ ਡੀਪੀਓ ਦੇ ਇੰਚਾਰਜ ਸਨ। ਸਾਹਿਬ ਸਿੰਘ ਦੀ ਥਾਂ ਸਬ ਇੰਸਪੈਕਟਰ ਮਾਲਵਿੰਦਰ ਸਿੰਘ ਨੂੰ ਲਾਇਆ ਗਿਆ ਹੈ। -ਖੇਤਰੀ ਪ੍ਰਤੀਨਿਧ