ਬਿਮਾਰੀ ਤੋਂ ਤੰਗ ਵਿਅਕਤੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਬਿਮਾਰੀ ਤੋਂ ਤੰਗ ਵਿਅਕਤੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਖੇਤਰੀ ਪ੍ਰਤੀਨਿਧ

ਪਟਿਆਲਾ, 28 ਜਨਵਰੀ

ਇੱਥੋਂ  ਦੀ ਜੇਪੀ ਕਲੋਨੀ  ਦੇ ਵਸਨੀਕ 57 ਸਾਲਾ ਹੇਮ ਚੰਦ  ਨੇ ਬਿਮਾਰੀ ਤੋਂ ਤੰਗ ਆ ਕੇ  ਆਪਣੇ ਸਿਰ ’ਚ ਗੋਲੀ  ਮਾਰ ਕੇ ਖੁਦਕੁਸ਼ੀ ਕਰ ਲਈ। 

   ਚੌਕੀ ਡਕਾਲਾ ਦੇ  ਹੌਲਦਾਰ ਜਤਿੰਦਰ ਸਿੰਘ ਨੇ ਦੱਸਿਆ ਕਿ ਹੇਮ ਚੰਦ ਦੇ ਲੜਕੇ ਦੀਪੂ ਅਨੁਸਾਰ ਉਸ ਦੇ  ਪਿਤਾ ਤਿੰਨ ਸਾਲਾਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਹੋਣ  ਕਾਰਨ ਪ੍ਰੇਸ਼ਾਨ ਰਹਿੰਦੇ ਸਨ। ਕੁਝ ਸਮੇਂ ਤੋਂ ਉਨ੍ਹਾਂ   ਦੀ ਕਿਡਨੀ ਵੀ  ਖਰਾਬ ਹੋ ਗਈ  ਸੀ, ਜਿਸ ਕਾਰਨ ਉਹ ਤੁਰਨ-ਫਿਰਨ ਤੋਂ ਵੀ ਅਸਮਰੱਥ ਸਨ। ਬਿਮਾਰੀ ਵਧਣ ਕਾਰਨ ਉਨ੍ਹਾਂ ਨੂੰ  ਦਿਨ ਵਿੱਚ ਦੋ-ਤਿੰਨ ਵਾਰ ਡਾਇਲਸਿਸ ਕਰਵਾਉਣਾ ਪੈਂਦਾ ਸੀ। ਅੱਜ ਤੜਕੇ ਜਦੋਂ ਉਸ ਦੇ ਮਾਤਾ  ਰਸੋਈ ’ਚ ਚਾਹ ਬਣਾ ਰਹੇ ਸਨ ਤਾਂ ਉਸ ਦੇ  ਪਿਤਾ ਨੇ  ਆਪਣੇ ਲਾਇਸੈਂਸੀ ਰਿਵਾਲਵਰ ਨਾਲ ਸਿਰ ਵਿੱਚ ਗੋਲੀ ਮਾਰ ਲਈ। ਪੁਲੀਸ ਨੇ ਪੋਸਟ ਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ  ਸੌਂਪ  ਦਿੱਤੀ ਹੈ।

 

ਵਿਆਹੁਤਾ ਵੱਲੋਂ ਆਤਮ-ਹੱਤਿਆ

ਪਟਿਆਲਾ (ਖੇਤਰੀ ਪ੍ਰਤੀਨਿਧ): ਇੱਥੋਂ ਦੇ ਥਾਣਾ ਕੋਤਵਾਲੀ  ਅਧੀਨ ਪੈਂਦੀ ਮਥੁਰਾ ਕਲੋਨੀ ਦੀ ਰਹਿਣ ਵਾਲ਼ੀ 18 ਸਾਲਾ ਅੰਸ਼ਿਕਾ ਨਾਮ ਵਿਆਹੁਤਾ ਲੜਕੀ ਨੇ ਫਾਹਾ ਲੈ ਕੇ ਖੁਦੁਕਸ਼ੀ ਕਰ ਲਈ। ਥਾਣਾ ਕੋਤਵਾਲੀ ਦੇ ਏਐੱਸਆਈ ਰਾਜੇਸ਼ ਬਿੰਦਰਾ ਦਾ ਕਹਿਣਾ ਸੀ ਕਿ ਮ੍ਰਿਤਕਾ ਦੀ  ਮਾਂ ਸ਼ੀਤਲ ਅਨੁਸਾਰ ਉਸ ਦੀ ਲੜਕੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ  ਅਤੇ ਬਹੁਤ ਗੁੱਸੇ ਵਿੱਚ ਰਹਿੰਦੀ ਸੀ ਜਿਸ ਦੇ ਚੱਲਦਿਆਂ ਹੀ ਉਸ ਨੇ ਅੱਜ ਉਸ ਵੇਲ਼ੇ ਘਰ ’ਚ ਹੀ ਫਾਹਾ ਲੈ ਲਿਆ, ਜਦੋਂ ਉਸ ਦਾ ਪਤੀ ਕੰਮ ’ਤੇ ਗਿਆ ਹੋਇਆ ਸੀ। ਜਦੋਂ 11 ਕੁ ਵਜੇ ਪਰਿਵਾਰ ਦੇ ਮੈਂਬਰਾਂ ਨੇ ਦੇਖਿਆ ਤਾਂ ਉਸ ਦੀ ਲਾਸ਼ ਪੱਖੇ ਨਾਲ਼ ਲਟਕ ਰਹੀ ਸੀ। ਇਸ ਸਬੰਧੀ ਧਾਰਾ  174 ਅਧੀਨ ਕਾਰਵਾਈ  ਅਮਲ ’ਚ ਲਿਆਂਦੀ ਗਈ ਹੈ|  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All