ਪੱਤਰ ਪ੍ਰੇਰਕ
ਘਨੌਰ, 27 ਮਾਰਚ
ਪਿੰਡ ਮਦਨਪੁਰ ਦੇ ਵਸਨੀਕ ਕੋਵਿਡ-19 ਤੋਂ ਪੀੜਤ ਹੋਣ ਕਾਰਨ ਡਿਊਟੀ ਦੌਰਾਨ ਫੌਤ ਹੋਏ ਸੂਬੇਦਾਰ ਮੇਜਰ ਬਲਦੇਵ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਨੂੰ ਗਾਰਡੀਅਨਜ਼ ਆਫ ਗਵਰਨੈਸ ਦੇ ਜ਼ਿਲ੍ਹਾ ਮੁਖੀ ਬ੍ਰਿਗੇਡੀਅਰ ਡੀ.ਐੱਸ ਗਰੇਵਾਲ ਅਤੇ ਡਿਪਟੀ ਹੈੱਡ ਕਰਨਲ ਐੱਨ.ਐੱਸ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜਿਆ 5 ਲੱਖ ਰੁਪਏ ਦਾ ਚੈੱਕ ਸੌਂਪਿਆ। ਸੁਖਵਿੰਦਰ ਕੌਰ ਨੂੰ ਮਿਲ ਕੇ ਪੰਜਾਬ ਸਰਕਾਰ ਦੀ ਫਲੈਗਸ਼ਿਪ ਸਕੀਮ ਖੁਸ਼ਹਾਲੀ ਦੇ ਰਾਖੇ ਦੇ ਸੀਨੀਅਰ ਵਾਈਸ ਚੇਅਰਮੈਨ ਲੈਫਟੀਨੈਂਟ ਜਨਰਲ ਸੇਵਾਮੁਕਤ ਟੀ.ਐਸ ਸ਼ੇਰਗਿੱਲ ਦਾ ਸੋਕ ਸੰਦੇਸ਼ ਵੀ ਪਰਿਵਾਰ ਨਾਲ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਕੋਵਿਡ ਮਹਾਮਾਰੀ ਤੋਂ ਬਚਾਉਣ ਲਈ ਖੁਸ਼ਹਾਲੀ ਦੇ ਰਾਖੇ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ। ਬ੍ਰਿਗੇਡੀਅਰ ਗਰੇਵਾਲ ਨੇ ਕਿਹਾ ਕਿ ਖੁਸ਼ਹਾਲੀ ਦੇ ਰਾਖੇ ਸਰਕਾਰ ਦੀਆ ਸਕੀਮਾਂ ਨੂੰ ਅਸਲ ਲਾਭਪਾਤਰੀਆਂ ਤੱਕ ਪੁੱਜਦਾ ਕਰਨ ਵਿੱਚ ਸਹਾਈ ਹੋ ਰਹੇ ਹਨ। ਇਸ ਮੌਕੇ ਇਲਾਕੇ ਦੇ ਹੋਰ ਜੀ.ਓ.ਜੀ ਤੇ ਪਤਵੰਤੇ ਮੌਜੂਦ ਸਨ।