ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਐੱਨਐੱਸਐੱਸ ਵਿਭਾਗ ਦੇ ਕੋਆਰਡੀਨੇਟਰ ਡਾ ਮਮਤਾ ਸ਼ਰਮਾ ਦੀ ਦੇਖਰੇਖ ਹੇਠਾਂ ਅੱਜ ਜਾਗਰੂਕਤਾ ਰੈਲੀ ਦੌਰਾਨ ਵਾਲੰਟੀਅਰਾਂ ਅਤੇ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਬਣਾਈ ਰੱਖਣ ਲਈ ਸਹੁੰ ਵੀ ਚੁਕਾਈ ਗਈ। ਅੱਜ ਰੈੱਡ ਰਬਿਨ ਕਲੱਬ ਅਤੇ ਏਕ ਭਾਰਤ ਸ਼੍ਰੇਸ਼ਟ ਭਾਰਤ ਕਲੱਬ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਸਾਂਝੇ ਉੱਦਮਾਂ ਨਾਲ ਕਰਵਾਈ ਇਸ ਰੈਲੀ ਦੌਰਾਨ ਡਾ. ਅਮਰਪ੍ਰੀਤ ਸਿੰਘ ਸਮੇਤ ਲਖਵੀਰ ਸਿੰਘ, ਚਰਨਜੀਵ ਸਿੰਘ, ਸੰਦੀਪ ਸਿੰਘ ਪ੍ਰੋਗਰਾਮਾਂ ਅਫਸਰਾਂ ਸਮੇਤ 150 ਤੋਂ ਜ਼ਿਆਦਾ ਵਾਲੰਟੀਅਰਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। -ਖੇਤਰੀ ਪ੍ਰਤੀਨਿਧ