ਦੇਵੀਗੜ੍ਹ: ਜਾਗਦੇ ਰਹੋ ਯੂਥ ਕਲੱਬ ਦੇ ਸਰਪ੍ਰਸਤ ਸਾਬਕਾ ਸਰਪੰਚ ਅਮਰਜੀਤ ਸਿੰਘ ਜਾਗਦੇ ਨੇ ਆਪਣੇ 52ਵੇਂ ਜਨਮ ਦਿਨ ਮੌਕੇ ਪਿੰਡ ਬਿਸ਼ਨਗੜ੍ਹ ਸਕੂਲ, ਕਟਕਹੇੜੀ ਤੋਂ ਇਲਾਵਾ ਕਈ ਹੋਰ ਪਿੰਡਾਂ ’ਚ 104 ਬੂਟੇ ਗਰੀਨ ਪੰਜਾਬ ਦਿਵਸ ਤਹਿਤ ਜੁਗਰਾਜ ਸਿੰਘ ਰਾਠੌਰ ਵਣ ਮੰਡਲ ਅਫ਼ਸਰ ਪਟਿਆਲਾ ਤੇ ਬਸੰਤ ਰਿਤੂ ਯੂਥ ਕਲੱਬ ਤਿਪ੍ਰੜੀ ਦੇ ਸਰਪ੍ਰਸਤ ਰਾਜੇਸ਼ ਸ਼ਰਮਾ ਦੇ ਸਹਿਯੋਗ ਨਾਲ ਲਗਾਏ ਗਏ। ਇਸ ਮੌਕੇ ਜਾਗਦੇ ਰਹੋ ਦੀ ਮਾਤਾ ਕੋੜੀ ਕੋਰ ਨੇ ਸਰਕਾਰੀ ਐਲੀਮੈਂਟਰੀ ਸਕੂਲ ਬਿਸਨਗੜ੍ਹ ਵਿੱਚ ਬੂਟੇ ਲਾਇਆ ਗਿਆ। ਇਸ ਮੌਕੇ ਅਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ 20 ਸਾਲਾਂ ਤੋਂ ਵੱਖ-ਵੱਖ ਥਾਵਾਂ ਤੇ ਬੂਟੇ ਲਾਏ ਜਾ ਰਹੇ ਹਨ ਤੇ ਵੰਡੇ ਵੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਮਨੁੱਖ ਆਪਣੇ ਜਨਮ ਦਿਨ ਤੇ ਬੂਟਾ ਜ਼ਰੂਰ ਲਾਵੇ ਅਤੇ ਲੱਗੇ ਹੋਏ ਬੂਟਿਆਂ ਦਾ ਪਾਲਣ ਪੋਸ਼ਣ ਕਰੇ। -ਪੱਤਰ ਪ੍ਰੇਰਕ