ਪੱਤਰ ਪ੍ਰੇਰਕ
ਪਟਿਆਲਾ, 16 ਮਈ
ਰੋਟਰੀ ਕਲੱਬ ਪਟਿਆਲਾ ਰਾਇਲ ਵੱਲੋਂ ਡਰੈੱਸ ਡਿਜ਼ਾਈਨਿੰਗ, ਫੁਲਕਾਰੀ ਹੈਂਡੀਕਰਾਫਟ ਦਾ ਤਿੰਨ ਮਹੀਨਿਆਂ ਦਾ ਪ੍ਰਾਜੈਕਟ ਪਿੰਡ ਗੱਜੂ ਖੇੜਾ, ਰਾਜਪੁਰਾ (ਪਟਿਆਲਾ) ਵਿਖੇ 30 ਸਿਖਿਆਰਥੀਆਂ ਨਾਲ ਸ਼ੁਰੂ ਕੀਤਾ ਗਿਆ। ਪ੍ਰਾਜੈਕਟ ਨੂੰ ਰੋਟਰੀ ਕਲੱਬ ਪਟਿਆਲਾ ਰਾਇਲ ਵੱਲੋਂ ਮਾਧਵ ਸਟੇਲਕੋ ਪ੍ਰਾਈਵੇਟ ਲਿਮਟਿਡ (ਸੀਐੱਸਆਰ ਗ੍ਰਾਂਟ ਅਧੀਨ) ਦੁਆਰਾ ਸਪਾਂਸਰ ਕੀਤਾ ਗਿਆ। ਜ਼ਿਲ੍ਹਾ ਚੇਅਰਪਰਸਨ ਰੇਖਾ ਮਾਨ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਫੁਲਕਾਰੀ ਦੇ ਤਿਆਰ ਕੀਤੇ ਗਏ ਨਮੂਨੇ ਨੂੰ ਫ਼ੈਸ਼ਨ ਸ਼ੋਅ ਵਿੱਚ ਲਿਆਂਦੇ ਜਾਣ ਦੀਆਂ ਤਿਆਰੀਆਂ ਵੱਲ ਵੀ ਕੰਮ ਕੀਤਾ ਜਾ ਰਿਹਾ ਹੈ ਪ੍ਰਾਜੈਕਟ ਵਿਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਰਾਜੀਵ ਗੋਇਲ ਜੀ (ਸਹਾਇਕ ਰਾਜਪਾਲ ਅਤੇ ਮੈਂਬਰ ਸੀ.ਐਸ.ਆਰ. ਕਮੇਟੀ) ਦੀ ਅਗਵਾਈ ਹੇਠ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਮੁੱਖ ਮਹਿਮਾਨ ਮੁਨੀਸ਼ ਗੋਇਲ (ਡਾਇਰੈਕਟਰ, ਮਾਧਵ ਸੈਟੇਲਕੋ), ਵਿਸ਼ੇਸ਼ ਮਹਿਮਾਨ ਅਤੇ ਪ੍ਰਵੀਨ ਜਿੰਦਲ ਨੇ ਆਸ਼ੀਰਵਾਦ ਦਿੱਤਾ। ਇਸ ਮੌਕੇ ਰੋਟੇਰੀਅਨ ਵਿਜੇ ਗੁਪਤਾ ਮੁੱਖ ਸਲਾਹਕਾਰ ਅਤੇ ਰੋਟੇਰੀਅਨ ਰਾਜੀਵ ਗੋਇਲ, ਪ੍ਰਦੀਪ ਮਲਹੋਤਰਾ (ਸਹਾਇਕ ਰਾਜਪਾਲ) ਰੋਟਰੀ ਪਟਿਆਲਾ ਰਾਇਲ, ਐਸ.ਕੇ. ਮਲਹੋਤਰਾ, ਪੀ.ਐਸ ਵਿਰਦੀ, ਹਰਵਿੰਦਰ ਕੌਰ ਵਿਰਦੀ, ਬਿਪਿਨ ਤਲਵਾਰ ਅਤੇ ਰਾਸ਼ਟਰੀ ਜੋਤੀ ਕਲਾ ਮੰਚ ਦੇ ਸੰਚਾਲਕ ਰਾਕੇਸ਼ ਠਾਕੁਰ, ਡਾ: ਰੋਜ਼ੀ ਵੇਦ (ਸੀਨੀਅਰ ਡਾਇਰੈਕਟਰ), ਪਿੰਡ ਥੂਹਾ ਦੇ ਸਰਪੰਚ ਹੈਪੀ ਅਤੇ ਪੰਚਾਇਤ ਵੀ ਹਾਜ਼ਰ ਸਨ। ਇਸ ਸਿਖਲਾਈ ਪ੍ਰਾਜੈਕਟ ਵਿੱਚ ਐਨ.ਆਈ.ਐੱਫ਼.ਟੀ. ਪੰਚਕੂਲਾ ਵੱਲੋਂ ਫੁਲਕਾਰੀ ਦੀ ਡਿਜ਼ਾਈਨ ਵਰਕਸ਼ਾਪ ਵੀ ਲਗਾਈ ਗਈ।