ਖੇਤਰੀ ਪ੍ਰਤੀਨਿਧ
ਪਟਿਆਲਾ, 10 ਜਨਵਰੀ
ਸਿਹਤ ਕਾਮੇ, ਫਰੰਟ ਲਾਈਨ ਵਰਕਰ, ਫਰੰਟਲਾਈਨ ਵਰਕਰ (ਚੋਣ ਡਿਊਟੀ) ਅਤੇ ਹੋਰ ਬਿਮਾਰੀਆਂ ਨਾਲ ਪੀੜਤ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਦੀ ਇਹਤਿਆਤੀ/ ਬੂਸਟਰ ਡੋਜ ਦੀ ਸ਼ੁਰੂਆਤ ਹੋ ਗਈ ਹੈ। ਇਸ ਦਾ ਆਗਾਜ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕੀਤਾ। ਜਿਸ ਦੌਰਾਨ 357 ਨਾਗਰਿਕਾਂ ਨੇ ਕੋਵਿਡ ਵੈਕਸੀਨ ਦੀ ਇਹ ਬੂਸਟਰ ਡੋਜ਼ ਲਵਾਈ। ਉਧਰ ਸਮਾਜ ਸੇਵੀ ਸੰਜੈ ਸ਼ਰਮਾ ਨੇ ਇਥੇ ਅਫਸਰ ਕਲੋਨੀ ਸਥਿਤ ਆਪਣੇ ਘਰ ’ਚ ਪੰਜਵਾਂ ਟੀਕਾਕਰਨ ਕੈਂਪ ਲਵਾਇਆ ਜਿਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ 250 ਨਾਗਰਿਕਾਂ ਦਾ ਟੀਕਾਕਰਨ ਕੀਤਾ। ਸੰਜੈ ਸ਼ਰਮਾ ਇਸ ਦੌਰਾਨ ਟੀਕਾਕਰਨ ਕਰਵਾਉਣ ਆਉਂਦੇ ਲੋਕਾਂ ਦੀ ਆਓ ਭਗਤ ਵੀ ਕਰਦੇ ਹਨ।