ਪੱਤਰ ਪ੍ਰੇਰਕ
ਦੇਵੀਗੜ੍ਹ, 9 ਦਸੰਬਰ
ਕਿਸਾਨਾਂ ਦੇ ਬੰਦ ਦੇ ਸੱਦੇ ਸਬੰਧੀ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਜੋਂ ਅੱਜ ਅਕਾਲੀ ਦਲ ਤੇ ਹੋਰ ਜਥੇਬੰਦੀਆਂ ਵੱਲੋਂ ਰੌਹੜ ਜਾਗੀਰ ਬਾਰਡਰ ’ਤੇ ਲਗਾਏ ਜਾਮ ਦੌਰਾਨ ਧਰਨੇ ਤੇ ਜਾਮ ਵਿੱਚ ਹਿੱਸਾ ਲਿਆ। ਇਸ ਮੌਕੇ ਸੁਤੰਤਰਤਾ ਸੈਲਾਨੀ ਸਵਰਗੀ ਕ੍ਰਿਸ਼ਨ ਸਿੰਘ ਨੂੰ ਸੁਤੰਤਰਤਾ ਸੰਗਰਾਮ ਦੌਰਾਨ ਮਿਲੇ ਐਵਾਰਡ ਨੂੰ ਉਨ੍ਹਾਂ ਦੇ ਪੁੱਤਰ ਗੁਰਚਰਨ ਸਿੰਘ ਨੇ ਵਾਪਸ ਕਰਨ ਦਾ ਐਲਾਨ ਵੀ ਕੀਤਾ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਇਸ ਅੰਦੋਲਨ ਨੂੰ ਸਿਰਫ ਕਿਸਾਨਾਂ ਦਾ ਅੰਦੋਲਨ ਨਾ ਸਮਝਿਆ ਜਾਵੇ, ਸਗੋਂ ਸਾਰੇ ਦੇਸ਼ ਦਾ ਅੰਦੋਲਨ ਸਮਝਿਆ ਜਾਵੇ। ਇਸ ਮੌਕੇ ਜਗਜੀਤ ਸਿੰਘ ਕੋਹਲੀ, ਕੁਲਦੀਪ ਸਿੰਘ ਹਰਪਾਲਪੁਰ, ਤਰਸੇਮ ਸਿੰਘ ਕੋਟਲਾ, ਸੰਦੀਪ ਰਾਜਾ ਤੁੜ, ਅਮਰਜੀਤ ਸਿੰਘ ਫਰਾਂਸਵਾਲਾ, ਸ਼ਾਨਵੀਰ ਸਿੰਘ ਬ੍ਰਹਮਪੁਰ ਸਰਕਲ ਪ੍ਰਧਾਨ, ਬਿਕਰਮ ਸਿੰਘ ਫਰੀਦਪੁਰ ਪ੍ਰਧਾਨ ਬੀ.ਸੀ. ਵਿੰਗ ਮੌਜੂਦ ਸਨ।