ਦੇਵੀਗੜ੍ਹ: ‘ਆਪ’ ਆਗੂ ਹਰਦੇਵ ਸਿੰਘ ਘੜਾਮ ਨੇ ਪਿੰਡ ਕਛਵੀ ਵਿਚ ਸਰਪੰਚ ਹਰਪ੍ਰੀਤ ਕੌਰ ਵੱਲੋਂ ਕਰਵਾਏ ਪ੍ਰੋਗਰਾਮ ਤਹਿਤ ਪਿੰਡ ਵਿੱਚ ਲਗਾਏ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ ਤਹਿਤ ਕੂੜਾ ਮੁਕਤ ਕਰਨ ਦੇ ਕੰਮ ਦੀ ਸ਼ਰੂਆਤ ਕਰਵਾਈ। ਇਸ ਮੌਕੇ ਸ੍ਰੀ ਘੜਾਮ ਨੇ ਕਿਹਾ ਕਿ ਪਿੰਡ ਵਿੱਚ 5 ਲੱਖ ਰੁਪਏ ਦੀ ਲਾਗਤ ਨਾਲ ਮਨਰੇਗਾ ਸਕੀਮ ਤਹਿਤ ਕੂੜਾ ਕਰਕਟ ਇਕੱਠਾ ਕਰਨ ਲਈ ਪਲਾਂਟ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਹਰ ਘਰ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ ਰੱਖਣ ਲਈ ਕੂੜਾ ਦਾਨ ਵੀ ਵੰਡੇ ਗਏ। ਸਰਪੰਚ ਹਰਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਪਿੰਡ ਨੂੰ ਕੂੜਾ ਮੁਕਤ ਬਣਾਉਣਾ ਹੈ। -ਪੱਤਰ ਪ੍ਰੇਰਕ