ਪੱਤਰ ਪ੍ਰੇਰਕ
ਦੇਵੀਗੜ੍ਹ, 26 ਮਈ
ਇੰਗਲੈਂਡ ਦੀ ਫੋਰਟੈਲ ਕੰਪਨੀ ਦੇ ਮਾਲਕ ਅਤੇ ਉੱਘੇ ਸਮਾਜ ਸੇਵਕ ਸੁਰਿੰਦਰ ਸਿੰਘ ਨਿੱਝਰ ਜੋ ਕਿ ਇੰਗਲੈਂਡ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਹਨ ਅਤੇ ਅੱਜ ਕੱਲ੍ਹ ਉਹ ਸਮਾਜ ਸੇਵੀ ਕੰਮਾਂ ਅਤੇ ਗਰੀਬਾਂ ਦੀ ਮਦਦ ਕਰਨ ਲਈ ਪੰਜਾਬ ਆਏ ਹੋਏ ਹਨ। ਉਨ੍ਹਾਂ ਵੱਲੋਂ 12 ਜੂਨ ਨੂੰ ਟੁਰਨਾ ਪੈਲੇਸ ਵਿਖੇ ਅੱਖਾਂ ਦਾ ਮੁਫਤ ਚੈੱਕਅਪ ਅਤੇ ਅਪ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਲੈਂਜ਼ ਪਾਏ ਜਾਣਗੇ। ਉਹ ਕੈਂਪ ਦੀ ਤਿਆਰੀ ਦੇ ਨਾਲ ਨਾਲ ਉਨ੍ਹਾਂ ਪਿੰਡਾਂ ਵਿੱਚ ਜਾ ਰਹੇ ਹਨ, ਜਿੱਥੇ ਜਿਆਦਾ ਲੋਕ ਗਰੀਬ ਰਹਿੰਦੇ ਹਨ ਅਤੇ ਉਨ੍ਹਾਂ ਦੇ ਰਹਿਣ ਸਹਿਣ ਦੇ ਤਰੀਕੇ ਦਾ ਜਾਇਜ਼ਾ ਲੈ ਰਹੇ ਹਨ ਤਾਂ ਕਿ ਉਨ੍ਹਾਂ ਗਰੀਬਾਂ ਦੀ ਮਦਦ ਕੀਤੀ ਜਾ ਸਕੇ। ਨਿੱਝਰ ਅੱਜ ਦੇਵੀਗੜ੍ਹ ਨੇੜੇ ਪਿੰਡ ਜੈ ਨਗਰ ਰੁੜਕੀ ਵਿਖੇ ਪਹੁੰਚੇ ਸਨ ਜਿੱਥੇ ਉਨ੍ਹਾਂ ਨੇ ਕਰੀਬ 11 ਲੋਕਾਂ ਦੀ ਮਾਲੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਪੱਕੇ ਮਕਾਨ ਬਣਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਆ ਕੇ ਹੁਣ ਤੱਕ ਉਹ 3000 ਪੱਕੇ ਮਕਾਨ ਗਰੀਬ ਲੋਕਾਂ ਨੂੰ ਬਣਾ ਕੇ ਦੇ ਚੁੱਕੇ ਹਨ।