ਜਗਤਾਰ ਸਿੰਘ ਨਹਿਲ
ਲੌਂਗੋਵਾਲ, 10 ਸਤੰਬਰ
ਸਲਾਈਟ (ਡੀਂਮਡ ਯੂਨੀਵਰਸਿਟੀ) ਲੌਂਗੋਵਾਲ ਨੂੰ ਉੱਤਰ ਭਾਰਤ ਦੀ ਸਰਬੋਤਮ ਤਕਨੀਕੀ ਸੰਸਥਾ ਐਲਾਨਿਆ ਗਿਆ ਹੈ। ਰਾਸ਼ਟਰੀ ਤਕਨੀਕੀ ਅਧਿਆਪਕ ਸਿਖਲਾਈ ਅਤੇ ਖੋਜ ਸੰਸਥਾ (ਐੱਨਆਈਟੀਟੀਟੀਆਰ) ਚੰਡੀਗੜ੍ਹ ਵੱਲੋਂ ਸਰਬੋਤਮ ਸੰਸਥਾ ਦਾ ਪੁਰਸਕਾਰ ਡਾਇਰੈਕਟਰ ਪ੍ਰੋ. ਸ਼ੈਲੇਂਦਰ ਜੈਨ ਅਤੇ ਡੀਨ ਅਕਾਦਮਿਕ ਪ੍ਰੋ. ਏ.ਐੱਸ. ਅਰੋੜਾ ਨੇ ਪ੍ਰਾਪਤ ਕੀਤਾ। ਡਾਇਰੈਕਟਰ ਪ੍ਰੋ. ਜੈਨ ਨੇ ਦੱਸਿਆ ਕਿ ਐੱਨਆਈਟੀਟੀਟੀਆਰ ਵੱਲੋਂ ਪੰਜਾਬ, ਚੰਡੀਗੜ੍ਹ, ਹਰਿਆਣਾ, ਜੰਮੂ-ਕਸ਼ਮੀਰ, ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨਾਲ ਸੰਬਧਤ ਤਕਨੀਕੀ ਸੰਸਥਾਵਾਂ ’ਚੋਂ ਸਰਬੋਤਮ ਸੰਸਥਾ ਦੀ ਚੋਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਸਲਾਈਟ ਲੌਂਗੋਵਾਲ ਨੇ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕੀਤਾ। ਉਨ੍ਹਾਂ ਨੇ ਇਸ ਪ੍ਰਾਪਤੀ ਲਈ ਸਲਾਈਟ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਹੋਰ ਉੱਚੇ ਮੁਕਾਮ ਪ੍ਰਾਪਤ ਕਰਨ ਦੀ ਕਾਮਨਾ ਕੀਤੀ।
ਫੋਟੋ ਡਾਇਰੈਕਟਰ ਪ੍ਰੋ. ਸ਼ੈਲੇਂਦਰ ਜੈਨ ਪੁਰਸਕਾਰ ਪ੍ਰਾਪਤ ਕਰਦੇ ਹੋਏ।