ਖੇਤਰੀ ਪ੍ਰਤੀਨਿਧ
ਪਟਿਆਲਾ, 27 ਸਤੰਬਰ
ਪਟਿਆਲਾ ਜ਼ਿਲ੍ਹੇ ’ਚ ਅੱਜ ਛੇ ਹੋਰ ਵਿਅਕਤੀਆਂ ਦੀ ਕਰੋਨਾ ਨਾਲ ਮੌਤ ਹੋ ਗਈ। ਇਨ੍ਹਾਂ ਵਿੱਚੋਂ ਚਾਰ ਮੌਤਾਂ ਪਟਿਆਲਾ ਸ਼ਹਿਰ, ਇੱਕ ਬਲਾਕ ਹਰਪਾਲਪੁਰ ਅਤੇ ਇੱਕ ਤਹਿਸੀਲ ਪਾਤੜਾਂ ਖੇਤਰ ਵਿੱਚ ਹੋਈ ਜਿਸ ਨਾਲ਼ ਕਰੋਨਾ ਨਾਲ ਮਰਨ ਵਾਲ਼ਿਆਂ ਦੀ ਗਿਣਤੀ 318 ਹੋ ਗਈ ਹੈ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਅੱਜ 131 ਹੋਰ ਵਿਅਕਤੀ ਪਾਜ਼ੇਟਿਵ ਵੀ ਮਿਲੇ ਹਨ ਜਿਨ੍ਹਾਂ ’ਚੋਂ 58 ਪਟਿਆਲਾ ਸ਼ਹਿਰ, 06 ਸਮਾਣਾ, 16 ਰਾਜਪੁਰਾ, 01 ਨਾਭਾ, ਬਲਾਕ ਭਾਦਸੋਂ ਤੋਂ 03, ਬਲਾਕ ਕੌਲੀ ਤੋਂ 08, ਬਲਾਕ ਕਾਲੋਮਾਜਰਾ ਤੋਂ 06, ਬਲਾਕ ਹਰਪਾਲਪੁਰ ਤੋਂ 09, ਬਲਾਕ ਦੁਧਨਸਾਧਾਂ ਤੋਂ 06, ਬਲਾਕ ਸ਼ੁਤਰਾਣਾ ਤੋਂ 18 ਕੇਸ ਮਿਲੇ ਹਨ।
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਸੰਗਰੂਰ ’ਚ ਅੱਜ ਕਰੋਨਾ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ 49 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ 39 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੰਦਿਆਂ ਘਰ ਵਾਪਸੀ ਕੀਤੀ ਹੈ। ਹੁਣ ਤੱਕ ਜ਼ਿਲ੍ਹੇ ’ਚ 3472 ਕਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ’ਚੋਂ 2901 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਹੁਣ ਜ਼ਿਲ੍ਹੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 431 ਹੈ ਜਿਨ੍ਹਾਂ ’ਚੋਂ ਤਿੰਨ ਦੀ ਹਾਲਤ ਗੰਭੀਰ ਹੈ। ਹੁਣ ਤੱਕ ਜ਼ਿਲ੍ਹੇ ’ਚ 140 ਮੌਤਾਂ ਹੋ ਚੁੱਕੀਆਂ ਹਨ। ਜ਼ਿਲ੍ਹਾ ਸਿਹਤ ਪ੍ਰਸ਼ਾਸ਼ਨ ਦੇ ਬੁਲਾਰੇ ਅਨੁਸਾਰ ਅੱਜ 49 ਨਵੇਂ ਕਰੋਨਾ ਪੀੜ੍ਹਤ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ’ਚੋਂ ਬਲਾਕ ਲੌਂਗੋਵਾਲ ਦੇ 4 ਮਰੀਜ਼, ਬਲਾਕ ਮਾਲੇਰਕੋਟਲਾ ਦੇ 12 ਮਰੀਜ਼, ਬਲਾਕ ਸੰਗਰੂਰ ਦਾ ਇੱਕ ਮਰੀਜ਼, ਬਲਾਕ ਸੁਨਾਮ ਦੇ 4 ਮਰੀਜ਼, ਬਲਾਕ ਧੂਰੀ ਦੇ 2 ਮਰੀਜ਼, ਬਲਾਕ ਸ਼ੇਰਪੁਰ ਦੇ 3 ਮਰੀਜ਼, ਬਲਾਕ ਫਤਹਿਗੜ੍ਹ ਪੰਜਗਰਾਈਆਂ ਦੇ 6 ਮਰੀਜ਼, ਬਲਾਕ ਅਹਿਮਦਗੜ੍ਹ ਦੇ 4 ਮਰੀਜ਼ ਅਤੇ ਬਲਾਕ ਅਮਰਗੜ੍ਹ ਦੇ 3 ਮਰੀਜ਼, ਬਲਾਕ ਕੌਹਰੀਆਂ ਦੇ 2 ਮਰੀਜ਼, ਬਲਾਕ ਭਵਾਨੀਗੜ੍ਹ ਦੇ 3 ਮਰੀਜ਼ ਅਤੇ ਬਲਾਕ ਮੂਨਕ ਦੇ 5 ਮਰੀਜ਼ ਸ਼ਾਮਲ ਹਨ। ਉਧਰ ਅੱਜ 39 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੰਦਿਆਂ ਘਰ ਵਾਪਸੀ ਕੀਤੀ ਹੈ। ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਅੱਜ ਸਫ਼ਲ ਇਲਾਜ ਤੋਂ ਬਾਅਦ ਘਰਾਂ ਨੂੰ ਪਰਤਣ ਵਾਲਿਆਂ ’ਚੋਂ 1 ਮਰੀਜ਼ ਸਿਵਲ ਹਸਪਤਾਲ ਸੰਗਰੂਰ ਤੋਂ ਅਤੇ 38 ਮਰੀਜ਼ ਹੋਮਆਈਸੋਲੇਸ਼ਨ ਤੋਂ ਸਿਹਤਯਾਬ ਹੋਏ ਹਨ, ਜਿਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਸ਼ੁਭਕਾਮਨਾਵਾਂ ਦੇ ਕੇ ਘਰ ਭੇਜਿਆ ਹੈ।