ਪਟਿਆਲਾ: ਧਰਨਿਆਂ ਤੋਂ ਪ੍ਰਭਾਵਿਤ ਸ਼ਾਹੀ ਸ਼ਹਿਰ ਦੇ ਦੁਕਾਨਦਾਰਾਂ ਅਤੇ ਵਪਾਰੀ ਵਰਗ ਨੇ ਸਰਕਾਰ ਤੇ ਮੁਜ਼ਾਹਰਾਕਾਰੀਆਂ ਨੂੰ ਗੁਹਾਰ ਲਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵੀ ਯੋਗ ਮੰਗਾਂ ਦਾ ਸਮਰਥਨ ਕਰਦੇ ਹਨ, ਪਰ ਦੂਜਿਆਂ ਨੂੰ ਨੁਕਸਾਨ ਪਹੁੰਚਾ ਦੇ ਆਪਣੇ ਮਸਲੇ ਹੱਲ ਕਰਨ ਦੀ ਕਾਰਵਾਈ ਗੈਰਵਾਜਬ ਹੈ। ਕਈਆਂ ਨੇ ਸਰਕਾਰ ਅਤੇ ਪ੍ਰਦਰਸ਼ਨਕਾਰੀਆਂ ਨੂੰ ਭੰਡਿਆ। ਵਪਾਰੀਆਂ ਦਾ ਕਹਿਣਾ ਸੀ ਕਿ ਸਰਕਾਰ ਮਸਲਿਆਂ ਦਾ ਫੌਰੀ ਹੱਲ ਕੱਢੇ ਤਾਂ ਜੋ ਧਰਨਿਆਂ ਕਾਰਨ ਹੋਰਨਾਂ ਨੂੰ ਮੁਸ਼ਕਲਾਂ ਨਾ ਸਹਿਣੀਆਂ ਪੈਣ। ਕਾਰੋਬਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਹਾਲਾਤ ਛੇਤੀ ਨਾ ਸੁਧਾਰੇ ਗਏ ਤਾਂ ਉਹ ਦੁਕਾਨਾਂ ਬੰਦ ਕਰਕੇ ਸੜਕਾਂ ’ਤੇ ਬੈਠਣ ਲਈ ਮਜਬੂਰ ਹੋਣਗੇ।