ਪੱਤਰ ਪ੍ਰੇਰਕ
ਪਟਿਆਲਾ, 27 ਜਨਵਰੀ
ਪਿੰਡ ਉੱਚਾ ਗਾਓਂ ਵਿੱਚ ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ 12 ਪਰਿਵਾਰਾਂ ਨੇ ਆਪ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕੀਤੀ। ਇਸ ਮੌਕੇ ਹਲਕਾ ਸਮਾਣਾ ਤੋਂ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਸਾਰੇ ਪਰਿਵਾਰਾਂ ਦਾ ਸਿਰੋਪੇ ਪਾ ਕੇ ਸਨਮਾਨ ਕੀਤਾ ਤੇ ਪਾਰਟੀ ਅੰਦਰ ਬਣਦਾ ਮਾਨ ਸਨਮਾਨ ਦੇਣ ਦਾ ਭਰੋਸਾ ਦਿਵਾਇਆ। ਸ੍ਰੀ ਰੱਖੜਾ ਨੇ ਆਖਿਆ ਕਿ ਝੂਠੇ ਵਾਅਦਿਆਂ ਨਾਲ ਕੇਜਰੀਵਾਲ ਕਦੇ ਵੀ ਲੋਕਾਂ ਨੂੰ ਭਰਮਾ ਨਹੀਂ ਸਕਦੇ। ਅੱਜ ਜਿਵੇਂ ਹੀ ਪਾਰਟੀ ਨੇਤਾਵਾਂ ਨੂੰ ਸੱਚ ਦਾ ਪਤਾ ਚੱਲਦਾ ਜਾ ਰਿਹਾ ਹੈ, ਉਹ ‘ਆਪ’ ਨੂੰ ਛੱਡ ਕੇ ਜਾ ਰਹੇ ਹਨ ਕਿਉਂਕਿ ਲੋਕ ਜਾਣਦੇ ਹਨ ਕਿ ਵਿਕਾਸ ਸਿਰਫ਼ ਤੇ ਸਿਰਫ਼ ਅਕਾਲੀ ਦਲ ਬਸਪਾ ਦੇ ਸੱਤਾ ‘ਚ ਹੀ ਸੰਭਵ ਹੈ। ਇਸ ਮੌਕੇ ਅਕਾਲੀ ਦਲ ’ਚ ਸ਼ਾਮਲ ਹੋਣ ਵਾਲਿਆਂ ਵਿੱਚ ਨਰਿੰਦਰ ਸਿੰਘ ਸਰਕਲ ਪ੍ਰਧਾਨ, ਹਮੀਰ ਸਰਪੰਚ ਸਾਬਕਾ, ਗੁਰਸੇਵਕ ਸਿੰਘ, ਮੇਜਰ ਨੰਬਰਦਾਰ, ਕੇਸਰ ਸਿੰਘ, ਭਰਪੂਰ ਸਿੰਘ, ਹਰਦੀਪ ਸਿੰਘ, ਜੈਲ ਸਿੰਘ, ਕਰਨੈਲ ਸਿੰਘ, ਜਗਪਾਲ ਸਿੰਘ, ਕਰਨਵੀਰ ਸਿੰਘ ਤੇ ਰੁਪਿੰਦਰ ਸਿੰਘ ਆਦਿ ਸ਼ਾਮਲ ਸਨ।