ਸਮਾਣਾ (ਪੱਤਰ ਪ੍ਰੇਰਕ): ਬਲਾਕ ਸਮਾਣਾ ਦੇ ਪਿੰਡ ਦੁੱਲੜ ਵਿੱਚ ਸ਼ਾਮਲਾਟ ਜ਼ਮੀਨ ਦੀ ਬੋਲੀ ਡੀਡੀਪੀਓ ਸੁਖਚੈਨ ਸਿੰਘ, ਕਾਰਜਕਾਰੀ ਮੈਜਿਸਟ੍ਰੇਟ ਲਾਰਸਨ ਸਿੰਗਲਾ ਤੇ ਪੁਲੀਸ ਫੋਰਸ ਦੀ ਹਾਜ਼ਰੀ ਵਿੱਚ ਕੀਤੀ ਗਈ। ਇਸ ਮੌਕੇ ਸ਼ਾਮਲਾਟ ਜ਼ਮੀਨ ਦੇ ਕਰੀਬ 330 ਏਕੜ ਰਕਬੇ ਵਿੱਚੋਂ ਪਿੰਡ ਦੀਆਂ ਸਾਂਝੀਆਂ ਥਾਵਾਂ ਦੇ ਰਕਬੇ ਨੂੰ ਛੱਡ ਕੇ 229 ਏਕੜ ਜ਼ਮੀਨ ਦੀ ਬੋਲੀ ਕਰਵਾਈ ਗਈ, ਜਿਸ ਵਿੱਚੋਂ ਕਰੀਬ 70 ਏਕੜ ਜ਼ਮੀਨ ਐੱਸਸੀ ਭਾਈਚਾਰੇ ਨੂੰ ਪਹਿਲੀ ਵਾਰ ਕਾਸ਼ਤ ਕਰਨ ਲਈ ਦਿੱਤੀ ਗਈ। ਐੱਸਸੀ ਭਾਈਚਾਰੇ ਨੇ ਖੁਸ਼ੀ ਜ਼ਾਹਰ ਕਰਦਿਆਂ ਬੋਲੀ ਸੰਪੰਨ ਹੋਣ ਮੌਕੇ ਪਿੰਡ ਦੇ ਸਰਪੰਚ ਗੁਰਬੰਤ ਸਿੰਘ ਦਾ ਸਨਮਾਨ ਕੀਤਾ। ਇਸ ਮੌਕੇ ਪੰਚਾਇਤ ਅਫ਼ਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ 20 ਫੀਸਦੀ ਵਧਾ ਕੇ ਸ਼ਾਮਲਾਟ ਜ਼ਮੀਨ ਦੀ ਬੋਲੀ ਬਿਨਾਂ ਕਿਸੇ ਭੇਦਭਾਵ ਤੋਂ ਕੀਤੀ ਗਈ ਹੈ। ਇਸ ਮੌਕੇ ਸਦਰ ਪੁਲੀਸ ਮੁਖੀ ਮਹਿਮਾ ਸਿੰਘ, ਜਗਤਾਰ ਸਿੰਘ, ਸੁੱਖਾ ਸਿੰਘ, ਰਵਿੰਦਰ ਸਿੰਘ, ਅਮਰੀਕ ਸਿੰਘ, ਬਲਵੰਤ ਸਿੰਘ, ਗੁਰਨਾਮ ਸਿੰਘ, ਨਛੱਤਰ ਸਿੰਘ, ਸ਼ੇਰ ਸਿੰਘ, ਸੇਵਾ ਸਿੰਘ ਤੇ ਹਰਮੇਸ਼ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।