ਪੱਤਰ ਪ੍ਰੇਰਕ
ਰਾਜਪੁਰਾ, 12 ਅਕਤੂਬਰ
ਟਾਊਨ ਦੇ ਟਾਹਲੀ ਵਾਲਾ ਚੌਕ ਕੋਲ ਸੀਵਰੇਜ ਲਾਈਨ ਦੇ ਗਟਰ ਦੀ ਸਫ਼ਾਈ ਕਰਨ ਵੇਲੇ ਗੈਸ ਚੜ੍ਹਨ ਕਾਰਨ ਇੱਕ ਸੀਵਰਮੈਨ ਦੀ ਮੌਤ ਹੋ ਗਈ ਤੇ ਦੂਜਾ ਬੇਹੋਸ਼ ਹੋ ਗਿਆ। ਦੇਰ ਸ਼ਾਮ ਰਾਜਪੁਰਾ ਦੇ ਦੋ ਸੀਵਰਮੈਨ ਸੰਜੀਵ ਕੁਮਾਰ ਤੇ ਵਿੱਕੀ ਕੁਮਾਰ ਸ਼ਹਿਰ ਦੇ ਟਾਊਨ ਕੋਲ ਟਾਹਲੀ ਵਾਲਾ ਚੌਕ ਨੇੜੇ ਮੇਨ ਸੀਵਰੇਜ ਲਾਈਨ ਦੇ ਗਟਰ ਦੀ ਸਫਾਈ ਕਰ ਰਹੇ ਸਨ ਤਾਂ ਸੀਵਰਮੈਨ ਸੰਜੀਵ ਕੁਮਾਰ ਤੇ ਵਿੱਕੀ ਕੁਮਾਰ ਗੈਸ ਚੜ੍ਹਨ ਕਾਰਨ ਬੇਹੋਸ਼ ਹੋ ਗਏ। ਪੁਲੀਸ ਨੇ ਲੋਕਾਂ ਦੀ ਸਹਾਇਤਾ ਨਾਲ ਦੋਵੇਂ ਸੀਵਰਮੈਨਾਂ ਨੂੰ ਸਿਵਲ ਹਸਪਤਾਲ ਰਾਜਪੁਰਾ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਸੀਵਰਮੈਨ ਸੰਜੀਵ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਉਸ ਦੇ ਦੂਜੇ ਸਾਥੀ ਵਿੱਕੀ ਕੁਮਾਰ ਨੂੰ ਗੰਭੀਰ ਹੋਣ ’ਤੇ ਪਟਿਆਲਾ ਰੈਫਰ ਕਰ ਦਿੱਤਾ।