ਪੱਤਰ ਪ੍ਰੇਰਕ
ਘਨੌਰ, 16 ਅਗਸਤ
ਕਸਬਾ ਘਨੌਰ ਵਿਖੇ ਨਗਰ ਪੰਚਾਇਤ ਦੇ ਪ੍ਰਧਾਨ ਨਰਪਿੰਦਰ ਸਿੰਘ ਭਿੰਦਾ ਅਤੇ ਜਗਦੀਪ ਸਿੰਘ ਡਿੰਪਲ ਦੀ ਅਗਵਾਈ ਵਿੱਚ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਪੁੱਜੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ 5 ਕਰੋੜ 39 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਜਲ ਸਪਲਾਈ ਦੇ ਪ੍ਰੋਜੈਕਟ ਦਾ ਦਾ ਨੀਂਹ ਪੱਥਰ ਰੱਖਿਆ। ਜਲਾਲਪੁਰ ਨੇ ਕਿਹਾ ਕਿ ਕਸਬਾ ਘਨੌਰ ਦੇ ਸੀਵਰੇਜ ਪਾਣੀ ਦੀ ਸਹੀਂ ਵਰਤੋਂ ਕਰਨ ਲਈ ਇਹ ਸੀਵਰੇਜ ਟਰੀਟਮੈਂਟ ਪਲਾਂਟ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ।