ਪੱਤਰ ਪ੍ਰੇਰਕ
ਘਨੌਰ, 30 ਅਪਰੈਲ
ਸਿਹਤ ਵਿਭਾਗ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਹਿਯੋਗ ਨਾਲ ਐੱਸਐੱਮਓ ਹਰਪਾਲਪੁਰ ਡਾ. ਰਵਿੰਦਰ ਸਿੰਘ ਰਿਸ਼ੀ ਅਤੇ ਮੈਡੀਕਲ ਅਫਸਰ ਡਾ. ਨਿਪੁੰਨ ਗੁਪਤਾ ਘਨੌਰ ਦੀ ਅਗਵਾਈ ਹੇਠ ਘੱਗਰ ਦਰਿਆ ਨੇੜਲੇ ਪਿੰਡ ਲਾਛੜੂ ਖੁਰਦ ਵਿੱਚ ਸਿਹਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿੱਚ ਪੀਐੱਚਸੀ ਹਰਪਾਲਪੁਰ ਤੋਂ ਆਈ ਸਿਹਤ ਵਿਭਾਗ ਦੀ ਟੀਮ ਵੱਲੋਂ 60 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਡਾ. ਹਰੀਸ਼ ਭੱਟ ਤੇ ਸਤਨਾਮ ਸਿੰਘ ਵੱਲੋਂ ਲੋਕਾਂ ਨੂੰ ਮਲੇਰੀਆ ਸਬੰਧੀ ਬਚਾਅ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਰਾਜਵੀਰ ਕੌਰ (ਐਮ.ਪੀ.ਐਚ.ਡਬਲਯੂ) ਵੱਲੋਂ ਲੋਕਾਂ ਨੂੰ ਸਿਹਤ ਸੰਭਾਲ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਬਲਵਿੰਦਰ ਕੌਰ, ਮਨਦੀਪ ਕੌਰ, ਨਰਿੰਦਰ ਕੌਰ, ਮਨਜੀਤ ਕੌਰ, ਸਾਹਿਬ ਜਾਨ, ਗੁਰਮੀਤ ਕੌਰ ਅਤੇ ਨਜ਼ਮਾ ਬੇਗ਼ਮ ਹਾਜ਼ਰ ਸਨ।
ਕੈਂਪ ਵਿੱਚ 125 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ
ਰਾਜਪੁਰਾ (ਪੱਤਰ ਪ੍ਰੇਰਕ): ਇਥੇ ਬ੍ਰਹਮਕੁਮਾਰੀ ਆਸ਼ਰਮ ਵਰਦਾਨੀ ਭਵਨ ਵਿੱਚ ਆਸ਼ਰਮ ਦੀ ਮੁਖੀ ਭੈਣ ਕੈਲਾਸ਼ ਦੀ ਦੇਖਰੇਖ ਵਿੱਚ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ। ਜਿਸ ਦੀ ਸ਼ੁਰੂਆਤ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਨੇ ਦੀਪ ਜਗਾ ਕੇ ਕੀਤੀ। ਕੈਂਪ ਦੌਰਾਨ ਡਾ. ਰਵੀਸ਼ ਗਰਗ, ਡਾ. ਅਨੂਪਮਾ ਚੋਪੜਾ, ਡਾ. ਨਿਕਿਤਾ ਗਰਗ ਅਤੇ ਡਾ. ਬਲਿਹਾਰ ਸਿੰਘ ਦੀ ਟੀਮ ਨੇ 125 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਤੇ ਦਵਾਈਆਂ ਦਿੱਤੀਆ।