ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 3 ਮਈ
ਮੁਲਤਾਨੀ ਮਲ ਮੋਦੀ ਕਾਲਜ ਦੇ ਫੈਕਲਟੀ ਮੈਂਬਰਾਂ ਨੇ ਕਰਨਾਟਕ ਦੇ ਮੈਸੂਰ ਵਿਖੇ ਇਕ ਲਾਇਬ੍ਰੇਰੀ ਦੀ ਮੁੜ ਸਥਾਪਨਾ ਲਈ 130 ਕਿਤਾਬਾਂ ਦਾ ਯੋਗਦਾਨ ਪਾਇਆ, ਜੋ ਹਾਲ ਹੀ ਵਿਚ ਕੁਝ ਬਦਮਾਸ਼ਾਂ ਦੁਆਰਾ ਸਾੜ ਦਿੱਤੀ ਗਈ ਸੀ। ਕਾਲਜ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਸਯਦ ਇਸਕਾਕ ਨੇ ਇਸ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ ਸੀ ਜਿਸ ਨੇ ਆਪਣੀ ਮਿਹਨਤ ਨਾਲ ਕੀਤੀ ਕਮਾਈ ਨਾਲ 11,000 ਕਿਤਾਬਾਂ ਦੀ ਇਸ ਲਾਇਬ੍ਰੇਰੀ ਨੂੰ ਸੰਭਾਲਿਆ। ਸਹਾਇਕ ਪ੍ਰੋਫੈਸਰ ਦੀਪ ਪ੍ਰਿਆ ਨੇ ਕਿਤਾਬਾਂ ਨੂੰ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਭਾਸ਼ਾਵਾਂ ਵਿਚ ਇਕੱਤਰ ਕੀਤਾ ਤੇ ਲਾਇਬ੍ਰੇਰੀ ਲਈ ਭੇਜਿਆ।