ਪਟਿਆਲਾ: ਰੋਟਰੀ ਕਲੱਬਾਂ ਦੀ ਜਥੇਬੰਦੀ ਰੌਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਵੱਲੋਂ ਡਿਸਟ੍ਰਿਕਟ ਗਵਰਨਰ ਇਲੈਕਟ ਐਡਵੋਕੇਟ ਗੁਲਬਹਾਰ ਰਾਟੌਲ ਦੀ ਅਗਵਾਈ ਹੇਠ ਇੱਥੇ ਸਿਖਲਾਈ ਅਤੇ ਗਰਾਂਟ ਸੈਮੀਨਾਰ ਕੀਤਾ ਗਿਆ। ਸੈਮੀਨਾਰ ਦੇ ਆਯੋਜਕ ਰੋਟਰੀ ਕਲੱਬ ਨਾਭਾ ਦੇ ਪ੍ਰਧਾਨ ਇਲੈਕਟ ਭਾਰਤ ਭੂਸ਼ਨ ਜੈਨ ਨੂੰ ਰੋਟਰੀ ਕਾਲਰ ਪਹਿਨਾਉਣ ਦੀ ਰਸਮ ਰੋਟੇਰੀਅਨ ਡਾ. ਆਈਡੀ ਜੈਨ ਨੇ ਨਿਭਾਈ। ਮੁੱਖ ਮਹਿਮਾਨ ਪ੍ਰਹਿਲਾਦ ਸਿੰਘ ਗਿਲਾਂਖੇੜਾ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਹਰਿਆਣਾ ਸਰਕਾਰ ਸਨ। ਅਜੀਤ ਇੰਦਰ ਸਿੰਘ ਮੋਫ਼ਰ ਸਾਬਕਾ ਵਿਧਾਇਕ ਸਰਦੂਲਗੜ੍ਹ ਤੇ ਪੰਜਾਬ ਪੁਲੀਸ ਦੇ ਸਾਬਕਾ ਐੱਸਪੀ.ਐਡਵੋਕੇਟ ਮਨਜੀਤ ਸਿੰਘ ਬਰਾੜ ਇਸ ਮੌਕੇ ਹਾਜ਼ਰ ਸਨ। ਦੂਜੇ ਸੈਸ਼ਨ ਦੇ ਚੇਅਰਮੈਨ ਪਾਸਟ ਡਿਸਟ੍ਰਿਕਟ ਗਵਰਨਰ ਰਾਜੀਵ ਗਰਗ ਸਿਰਸਾ ਸਨ। -ਪੱਤਰ ਪ੍ਰੇਰਕ