ਪਟਿਆਲਾ: ਚੌਥਾ ਦਰਜਾ ਕਰਮਚਾਰੀ ਯੂਨੀਅਨ (ਦਫਤਰ ਮੁੱਖ ਇੰਜਨੀਅਰ ਪੰਜਾਬ ਲੋਕ ਨਿਰਮਾਣ ਵਿਭਾਗ) ਦਾ ਜਨਰਲ ਇਜਲਾਸ ਮਿਨੀ ਸਕੱਤਰੇਤ ਵਿੱਚ ਹੋਇਆ। ਇਸ ਦੀ ਅਗਵਾਈ ਫੋਰਥ ਕਲਾਸ ਗੌਰਮਿੰਟ ਐਂਪਲਾਈਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕੀਤੀ। ਇਸ ਮੌਕੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਦੌਰਾਨ ਬਲਬੀਰ ਸਿੰਘ ਚੇਅਰਮੈਨ, ਸ੍ਰੀਮਤੀ ਨਿਸ਼ਾ ਨੂੰ ਪ੍ਰਧਾਨ, ਰਾਮ ਕੁਮਾਰ ਸੀਨੀਅਰ ਮੀਤ ਪ੍ਰਧਾਨ ਅਤੇ ਕਰਨ ਮੀਤ ਪ੍ਰਧਾਨ ਕਰਨ ਬਣੇ। ਸਹਾਇਕ ਸਕੱਤਰ ਚਰਨਪ੍ਰੀਤ ਸਿੰਘ, ਖਜ਼ਾਨਚੀ ਬਬਲੂ, ਬਲਦੇਵ ਕਿਰਨ ਦਫਤਰ ਸਕੱਤਰ, ਕਰਨੈਲ ਚੰਦ ਅਡਵਾਈਜ਼ਰ, ਮੋਨੂੰ ਅਤੇ ਸੌਰਵ ਸਿੰਘ ਪ੍ਰਚਾਰ ਸਕੱਤਰ ਜਦਕਿ ਰਾਮ ਚੰਦ ਅਤੇ ਸੁਨੀਲ ਕੁਮਾਰ ਜਥੇਬੰਦਕ ਸਕੱਤਰ ਬਣੇ। -ਖੇਤਰੀ ਪ੍ਰਤੀਨਿਧ