ਪੱਤਰ ਪ੍ਰੇਰਕ
ਦੇਵੀਗੜ੍ਹ, 20 ਅਕਤੂਬਰ
ਥਾਣਾ ਜੁਲਕਾਂ ਦੀ ਪੁਲੀਸ ਨੇ ਇਲਾਕੇ ਵਿੱਚ ਮਾਰੇ ਛਾਪਿਆਂ ਦੌਰਾਨ ਪੁਲੀਸ ਨੇ 850 ਲੀਟਰ ਲਾਹਣ ਅਤੇ 24 ਬੋਤਲਾਂ ਹਰਿਆਣਾ ਮਾਰਕਾ ਮਾਲਟਾ ਸ਼ਰਾਬ ਬਰਾਮਦ ਕੀਤੀਆਂ। ਇਸ ਦੌਰਾਨ ਜੋਨੀ ਵਾਸੀ ਪਿੰਡ ਹਾਜੀਪੁਰ ਤੋਂ 400 ਲੀਟਰ ਲਾਹਣ, ਲਖਵਿੰਦਰ ਸਿੰਘ ਵਾਸੀ ਪਿੰਡ ਟਾਂਡਾ ਤੋਂ 200 ਲੀਟਰ ਲਾਹਣ, ਪ੍ਰਗਟ ਸਿੰਘ ਤੋਂ 150 ਲੀਟਰ ਲਾਹਣ, ਸੁਬੇਗ ਸਿੰਘ ਤੋਂ 50 ਲੀਟਰ ਲਾਹਣ, ਬੂਟਾ ਸਿੰਘ ਵਾਸੀ ਪਿੰਡ ਟਿਵਾਣਾ ਤੋਂ 50 ਲੀਟਰ ਲਾਹਣ ਅਤੇ ਕਰਮ ਚੰਦ ਵਾਸੀ ਪਿੰਡ ਰਾਮ ਨਗਰ ਚੂੰਨੀਵਾਲਾ ਤੋਂ 2 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ ਹਨ। ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।