ਪੱਤਰ ਪ੍ਰੇਰਕ
ਰਾਜਪੁਰਾ, 13 ਅਕਤੂਬਰ
ਰਾਜਪੁਰਾ-ਸਰਹਿੰਦ ਜੀਟੀ ਰੋਡ ’ਤੇ ਥਾਣਾ ਸਦਰ ਦੀ ਪੁਲੀਸ ਨੇ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਕੈਂਟਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 40 ਕੁਇੰਟਲ ਪਰਮਲ ਝੋਨਾ ਬਰਾਮਦ ਹੋਇਆ। ਥਾਣਾ ਸਦਰ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਕੈਂਟਰ ਵਿੱਚ ਝੋਨਾ ਹੋਰ ਰਾਜ ਤੋਂ ਘੱਟ ਰੇਟ ’ਤੇ ਖਰੀਦ ਕੇ ਪੰਜਾਬ ’ਚ ਲਿਆਂਦਾ ਗਿਆ ਸੀ। ਕੈਂਟਰ ਚਾਲਕ ਸਤਿੰਦਰ ਸਿੰਘ ਵਾਸੀ ਮਕਾਨ ਨੰ. 430 ਪਿੰਡ ਫਲੋਦਾ ਬੰਗਾਰ ਨੋਇਡਾ ਰਬੂਪੁਰਾ, ਗੌਤਮ ਬੁੱਧ ਨਗਰ (ਉਤਰ ਪ੍ਰਦੇਸ਼) ਕੋਲ ਇਸ ਝੋਨੇ ਸਬੰਧੀ ਕੋਈ ਪੱਕਾ ਬਿੱਲ ਨਹੀਂ ਸੀ। ਪੁਲੀਸ ਨੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਪੁਸ਼ਪਿੰਦਰ ਸਿੰਘ ਦੀ ਸ਼ਕਾਇਤ ’ਤੇ ਕੈਂਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।