ਖੇਤਰੀ ਪ੍ਰਤੀਨਿਧ
ਪਟਿਆਲਾ, 18 ਜੁਲਾਈ
ਮੈਥ ਵਿਸ਼ੇ ਨਾਲ ਸਬੰਧਿਤ ਅਧਿਆਪਕਾਂ ਦੀ ਦੂਜੇ ਗੇੜ ਦੀ ਟਰੇਨਿੰਗ ਹੋਈ। ਇਸ ਦੌਰਾਨ ਮੈਰੀਟੋਰੀਅਸ ਸਕੂਲ ਪਟਿਆਲਾ ਸਮੇਤ ਕੁਝ ਹੋਰ ਥਾਂਵਾਂ ’ਤੇ ਵੀ ਟਰੇਨਿੰਗ ਪ੍ਰੋਗਰਾਮ ਕਰਵਾਏ ਗਏ ਜਿਸ ਵਿੱਚ ਮੈਥ ਦੀਆਂ ਖਾਨ ਅਕੈਡਮੀ, ਜੀਓਗੇਬਰਾ, ਟਾਈਕੈਥੋਂਨ, ਈ-ਲਰਨਿੰਗ, ਮਾਡਲ ਪ੍ਰਪ੍ਰੇਸ਼ਨ ਅਤੇ ਕੋਮਨ ਐਰਰ ਆਦਿ ਗਤੀਵਿਧੀਆਂ ਕੀਤੀਆਂ ਗਈਆਂ।
ਜ਼ਿਲ੍ਹਾ ਮੈਂਟਰ ਮੈਥ ਹਰਸਿਮਰਨਦੀਪ ਸਿੰਘ ਦੁਆਰਾ ਸੈਮੀਨਾਰਾਂ ਨੂੰ ਬਾਖ਼ੂਬੀ ਚਲਾਉਣ ਵਿੱਚ ਸਾਰੇ ਬੀ.ਐਮਜ਼ ਨੂੰ ਪੂਰੀ ਪਲਾਨਿੰਗ ਤਹਿਤ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਮੇਜਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਪਟਿਆਲਾ ਵੀ ਮੌਜੂਦ ਰਹੇ।