ਖੇਤਰੀ ਪ੍ਰਤੀਨਿਧ
ਪਟਿਆਲਾ, 28 ਮਾਰਚ
ਜ਼ਿਲ੍ਹਾ ਪੁਲੀਸ ਪਟਿਆਲਾ ਵੱਲੋਂ ਅੱਜ ਵਿਸ਼ੇਸ਼ ਮੁਹਿੰਮ ਚਲਾ ਕੇ ਕੇਂਦਰੀ ਜੇਲ੍ਹ ’ਚ ਤਲਾਸ਼ੀ ਲਈ ਗਈ।
ਐੱਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਦੀ ਅਗਵਾਈ ਹੇਠਾਂ ਇਹ ਮੁਹਿੰਮ ਚਾਰ ਘੰਟੇ ਚੱਲੀ। ਇਸ ਦੌਰਾਨ ਪੁਲੀਸ ਮੁਲਾਜ਼ਮਾਂ ਦੇ ਨਾਲ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਨੇ ਵੀ ਸਹਿਯੋਗ ਕੀਤਾ ਪਰ ਇਸ ਦੌਰਾਨ ਪੁਲੀਸ ਨੂੰ ਕੋਈ ਬਹੁਤੀ ਸਫਲਤਾ ਨਾ ਮਿਲੀ। ਭਾਵੇਂ ਇਸ ਸਬੰਧੀ ਅਧਿਕਾਰਤ ਤੌਰ ’ਤੇ ਤਾਂ ਪੁਸ਼ਟੀ ਨਹੀਂ ਹੋ ਸਕੀ, ਪਰ ਚਰਚਾ ਸੀ ਕਿ ਇਸ ਦੌਰਾਨ ਮੋਬਾਈਲ ਫੋਨਠ ਚਾਰਜਰ ਆਦਿ ਵਸਤਾਂ ਹੀ ਮਿਲੀਆਂ। ਇਸ ਸਬੰਧੀ ਪੁਲੀਸ ਕਾਰਵਾਈ ਅਜੇ ਕੀਤੀ ਜਾਣੀ ਹੈ।