ਖੇਤਰੀ ਪ੍ਰਤੀਨਿਧ
ਪਟਿਆਲਾ, 23 ਅਕਤੂਬਰ
ਇਥੋਂ ਦੇ ਵੀਰ ਹਕੀਕਤ ਰਾਏ ਸਕੂਲ ਅਤੇ ਮੈਰੀਟੋਰੀਅਸ ਸਕੂਲ ਦੇ ਬੱਚਿਆਂ ਨੇ ਇੱਥੇ ਪੁਲੀਸ ਲਾਈਨ ਵਿੱਚ ਸਥਿਤ ਡੀਐੱਸਪੀ (ਹੈੱਡਕੁਆਰਟਰ) ਹਰਦੀਪ ਸਿੰਘ ਬਡੂੰਗਰ ਦੇ ਦਫ਼ਤਰ ’ਚ ਉਨ੍ਹਾਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਸਮਾਜ ਸੇਵੀ ਤੇ ਸਾਕੇਤ ਹਸਪਤਾਲ ਦੀ ਇੰਚਾਰਜ ਪਰਮਿੰਦਰ ਕੌਰ ਤੇ ਕਾਕਾ ਰਾਮ ਵਰਮਾ ਵੀ ਮੌਜੂਦ ਸਨ। ਬੱਚਿਆਂ ਨੇ ਦੀਵਾਲੀ ਨੂੰ ਸਮਰਪਿਤ ਖੁਦ ਤਿਆਰ ਕੀਤੀਆਂ ਵੱਖ ਵੱਖ ਪੇਂਟਿੰਗਾਂ ਅਤੇ ਹੋਰ ਵਸਤਾਂ ਡੀਐੱਸਪੀ ਨੂੰ ਭੇਟ ਕੀਤੀਆਂ। ਡੀਐੱਸਪੀ ਹਰਦੀਪ ਸਿੰਘ ਨੇ ਬੱਚਿਆਂ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਆ।