ਪਾਤੜਾਂ: ਇਥੇ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਕਰਵਾਏ ਗਾਹਕ ਮਿਲਣੀ ਅਤੇ ਕਰਜ਼ਾ ਉਤਸਵ ਸਮਾਗਮ ਵਿੱਚ ਬੈਂਕ ਦੇ ਡਿਪਟੀ ਜਨਰਲ ਮੈਨੇਜਰ ਮਨੋਜ ਕੁਮਾਰ ਸਿਨਹਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਲੋਕਾਂ ਨੂੰ ਬੈਕ ਦੀਆਂ ਵੱਖ-ਵੱਖ ਸਕੀਮਾਂ ਤੋਂ ਜਾਣੂ ਕਰਵਾਉਂਦੇ ਹੋਏ ਗਾਹਕਾਂ ਨੂੰ ਚੰਗੀਆਂ ਸੇਵਾਵਾਂ ਹੀ ਦਿੱਤੀਆਂ ਜਾਣ ਦਾ ਜ਼ਿਕਰ ਕੀਤਾ। ਸਮਾਗਮ ਦੌਰਾਨ ਕਰੀਬ 110 ਲਾਭਪਾਤਰੀਆਂ ਨੂੰ 8 ਕਰੋੜ ਰੁਪਏ ਦੇ ਕਰਜ਼ਾ ਮਨਜ਼ੂਰੀ ਪੱਤਰ ਵੰਡੇ ਜਾਣ ਦੇ ਨਾਲ ਨਾਲ ਬਿਜ਼ਨਸ ਦੇ ਖੇਤਰ ਵਿੱਚ ਉਤਸ਼ਾਹੀ ਉੱਦਮੀਆਂ ਨੂੰ 2 ਕਰੋੜ 95 ਲੱਖ ਦਾ ਨਵਾਂ ਬਿਜ਼ਨਸ ਸੋਰਸ ਵੀ ਕੀਤਾ ਗਿਆ। -ਪੱਤਰ ਪ੍ਰੇਰਕ