ਖੇਤਰੀ ਪ੍ਰਤੀਨਿਧ
ਪਟਿਆਲਾ, 19 ਸਤੰਬਰ
ਪਾਵਰਕੌਮ ਅਤੇ ਟਰਾਂਸਕੋ ਦੇ ਪਾਰਟ ਟਾਈਮ ਵਰਕਰਾਂ ਦੀ ਇਥੇ ਮੀਟਿੰਗ ਹੋਈ, ਜਿਸ ਵਿੱਚ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਪੰਜਾਬ ਦੇ ਪ੍ਰਧਾਨ ਜਤਿੰਦਰ ਸਿੰਘ ਮੱਟੂ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਮਹਾਂਸੰਘ ਅਧੀਨ ਕਰਮਚਾਰੀਆਂ ਦੀ ਪਾਰਟ ਟਾਈਮ ਵਰਕਰਜ਼ ਯੂਨੀਅਨ ਪੰਜਾਬ (ਪਾਵਰਕੌਮ ਅਤੇ ਟਰਾਂਸਕੋ)ਦਾ ਗਠਨ ਕੀਤਾ ਗਿਆ। ਸਰਦਾਰਾ ਸਿੰਘ ਗੱਜੂਮਾਜਰਾ ਨੂੰ ਯੂਨੀਅਨ ਦਾ ਸੂਬਾ ਪ੍ਰਧਾਨ ਚੁਣਿਆ ਗਿਆ। ਹੋਰਨਾਂ ਅਹੁਦੇਦਾਰਾਂ ਵਿਚ ਬਲਵਿੰਦਰ ਸਿੰਘ ਨੂੰ ਸਰਪ੍ਰਸਤ, ਅਸ਼ੋਕ ਕੁਮਾਰ ਬਠਿੰਡਾ ਨੂੰ ਸੀਨੀਅਰ ਵਾਈਸ ਪ੍ਰਧਾਨ, ਜਸਪਾਲ ਸਿੰਘ ਲੌਂਗੋਵਾਲ ਨੂੰ ਵਾਈਸ ਪ੍ਰਧਾਨ, ਨਸੀਬ ਸਿੰਘ ਕੁਰਾਲੀ ਨੂੰ ਸਕੱਤਰ, ਨਿਰਮਲ ਸਿੰਘ ਨੂੰ ਵਿੱਤ ਸਕੱਤਰ, ਬਲਵਿੰਦਰ ਸਿੰਘ ਰਾਜਪੁਰਾ ਨੂੰ ਜਨਰਲ ਸਕੱਤਰ, ਜਸਪਾਲ ਕੌਰ ਨੂੰ ਪ੍ਰਚਾਰ ਸਕੱਤਰ, ਚੰਦ ਸਿੰਘ ਟਾਹਲੀਵਾਲਾ ਨੂੰ ਜਥੇਬੰਦਕ ਸਕੱਤਰ, ਤਰਸੇਮ ਸਿੰਘ ਅਤੇ ਬੂਟਾ ਸਿੰਘ ਨੂੰ ਕਾਰਜ਼ਕਾਰੀ ਮੈਂਬਰ ਚੁਣਿਆ ਗਿਆ।