ਖੇਤਰੀ ਪ੍ਰਤੀਨਿਧ
ਪਟਿਆਲਾ , 31 ਅਕਤੂਬਰ
ਅੱਜ ਸਵੇਰ ਦੀ ਸਭਾ ਵਿੱਚ ਸਕੂਲ ਦੇ ਐੱਨਸੀਸੀ ਕੈਡਿਟਾਂ ਵੱਲੋਂ ਰਾਸ਼ਟਰੀ ਏਕਤਾ ਦਿਵਸ ਤੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਵਸ ਮਨਾਇਆ ਗਿਆ। ਕੈਡਿਟ ਜਤਿਨ ਨੇ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਸਰਦਾਰ ਵੱਲਭ ਭਾਈ ਪਟੇਲ ਨੇ ਰਿਆਸਤਾਂ ਨੂੰ ਰਾਸ਼ਟਰ ਦੇ ਨਾਲ ਇਕਜੁੱਟ ਕਰਨ ਵਿੱਚ ਆਪਣੀ ਭੂਮਿਕਾ ਨਿਭਾਈ। ਏਐੱਨਓ ਸਤਵੀਰ ਸਿੰਘ ਗਿੱਲ ਵੱਲੋਂ ਬੱਚਿਆਂ ਨੂੰ ਸਟੈਚੂ ਆਫ ਯੂਨਿਟੀ ਅਤੇ ਇਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਬਾਅਦ ਵਿੱਚ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਰੈਲੀ ਕੱਢੀ ਗਈ। ਐੱਨਸੀਸੀ ਕੈਡਿਟਾਂ ਨੇ ਰਾਸ਼ਟਰੀ ਏਕਤਾ ਦਿਵਸ ਤੇ ਸਹੁੰ ਚੁੱਕਣ ਸਬੰਧੀ ਸਰਟੀਫਿਕੇਟ ਡਾਊਨਲੋਡ ਕਰਦੇ ਹੋਏ ਰਾਸ਼ਟਰੀ ਏਕਤਾ ਰੱਖਣ ਦਾ ਪ੍ਰਣ ਲਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਿਸ ਬਲਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਮਜ਼ਬੂਤ ਭਾਰਤ ਦੇ ਨਿਰਮਾਣ ਲਈ ਇਕਜੁੱਟ ਰਹਿਣ ਤੇ ਦੇਸ਼ ਨੂੰ ਖੁਸ਼ਹਾਲ ਰੱਖਣ ਦੀ ਅਪੀਲ ਕੀਤੀ। ਦੇਵੀਗੜ੍ਹ (ਪੱਤਰ ਪ੍ਰੇਰਕ): ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਅਤੇ ਲੋਹ ਪੁਰਸ਼ ਸਰਦਾਰ ਵਲਭ ਭਾਈ ਪਟੇਲ ਦੀ 143ਵੀਂ ਜੈਅੰਤੀ ਅਖਿਲ ਭਾਰਤੀਆਂ ਗੁੱਜਰ ਮਹਾਸਭਾ ਪੰਜਾਬ ਵੱਲੋਂ ਅੱਜ ਦੇਵੀਗੜ੍ਹ ਵਿੱਚ ਮਹਾਸਭਾ ਦੇ ਪ੍ਰਧਾਨ ਚੌਧਰੀ ਲਖਵੀਰ ਸਿੰਘ ਬਹਿਰੁੂ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਬਹਿਰੂ ਨੇ ਇਕੱਤਰ ਹੋਏ ਗੁੱਜਰ ਭਾਈਚਾਰੇ ਨੂੰ ਸਰਦਾਰ ਵੱਲਭਭਾਈ ਪਟੇਲ ਦੀ ਜੀਵਨੀ ਤੋਂ ਜਾਣੂ ਕਰਵਾਇਆਂ। ਉਨ੍ਹਾ ਦੱਸਿਆ ਕਿ ਸਰਦਾਰ ਪਟੇਲ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਨੇ ਇੱਕ ਕਿਸਾਨ ਪਰਿਵਾਰ ਚੋਂ ਉੱਠ ਕੇ ਦੇਸ਼ ਨੂੰ ਇੱਕਤਰ ਕਰਨ ਲਈ ਦੇਸ਼ ਵਿੱਚ ਰਾਜਿਆਂ ਮਹਾਰਾਜਿਆਂ ਦੀਆਂ 565 ਰਿਆਸਤਾਂ ਨੂੰ ਤੋੜ ਕੇ ਰਾਜਿਆਂ ਮਹਾਰਾਜਿਆਂ ਦਾ ਰਾਜ ਖਤਮ ਕੀਤਾ ਸੀ। ਇਸ ਕਰਕੇ ਹੀ ਉਨ੍ਹਾ ਨੂੰ ਲੋਹ ਪੁਰਸ਼ ਦੀ ਉਪਾਧੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਸਰਦਾਰ ਪਟੇਲ ਨੇ ਗੁੱਜਰ ਭਾਈਚਾਰੇ ਦੀ ਭਲਾਈ ਲਈ ਵੀ ਬਹੁਤ ਕੁਝ ਕੀਤਾ ਜਿਸ ਨਾਲ ਗੁੱਜਰ ਭਾਈਚਾਰਾ ਅੱਗੇ ਵਧਿਆ। ਇਸ ਮੌਕੇ ਪ੍ਰਧਾਨ ਲਖਵੀਰ ਬਹਿਰੂ ਤੋਂ ਇਲਾਵਾ ਜੈਮਲ ਸਿੰਘ ਨੰਬਰਦਾਰ, ਭਜਨ ਸਿੰਘ ਬੱਲਾਂ ਵਾਈਸ ਪ੍ਰਧਾਨ, ਰਾਜ ਕੁਮਾਰ ਬੱਲਾਂ, ਮਹਿੰਦਰ ਸਿੰਘ ਖੇੜੀ ਗੁੱਜਰਾਂ, ਗੁਰਨਾਮ ਸਿੰਘ ਖੇੜੀ ਗੁਜਰਾਂ, ਮੁਲਖ ਰਾਜ ਚਪਰਾਹੜ, ਗੁਰਮੇਲ ਸਿੰਘ, ਕਿਸ਼ਨ ਚੰਦ ਸਰਪੰਚ, ਬਲਵਿੰਦਰ ਸਿੰਘ ਦੁੱਧਣ ਗੁੱਜਰਾਂ, ਮਹਿੰਦਰ ਸਿੰਘ ਦੁੱਧਨ ਗੁੱਜਰਾਂ, ਬਲਦੇਵ ਰਾਮ ਨੰਬਰਦਾਰ ਅਤੇ ਈਸ਼ਵਰ ਬਹਿਰੂ ਆਦਿ ਵੀ ਮੌਜੂਦ ਸਨ।
ਕਾਲਜ ਵਿੱਚ ਵੱਖ-ਵੱਖ ਮੁਕਾਬਲੇ ਕਰਵਾਏ
ਰਾਜਪੁਰਾ (ਪੱਤਰ ਪ੍ਰੇਰਕ): ਇੱਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਐੱਨਸੀਸੀ ਅਤੇ ਐੱਨਐੱਸਐੱਸ ਵਿਭਾਗ ਵੱਲੋਂ ਵਿਭਾਗ ਦੇ ਮੁਖੀਆ 5 ਪੀਬੀ ਬਟਾਲੀਅਨ ਦੇ ਏਐੱਨਓ ਡਾ. ਜੈਦੀਪ ਸਿੰਘ ਅਤੇ ਪ੍ਰੋਗਰਾਮ ਅਫਸਰ ਡਾ. ਮਨਦੀਪ ਸਿੰਘ ਦੀ ਸਾਂਝੀ ਅਗਵਾਈ ਵਿੱਚ ਸਰਕਾਰ ਵੱਲਭ ਭਾਈ ਪਟੇਲ ਦੇ ਜਨਮ ਦਿਹਾੜੇ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਡਾਇਰੈਕਟਰ ਡਾ. ਸੁਖਵੀਰ ਸਿੰਘ ਥਿੰਦ ਅਤੇ ਪ੍ਰਿੰਸੀਪਲ ਰਾਜੀਵ ਬਾਹੀਆ ਨੇ ਵਾਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਭਾਰਤ ਦੀ ਆਜ਼ਾਦੀ ਵਿੱਚ ਪਾਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਇਸੇ ਦੌਰਾਨ ਵਾਲੰਟੀਅਰਾਂ ਵੱਲੋਂ ਜਾਤ, ਧਰਮ, ਸੰਪਰ੍ਰਦਾਇ, ਭਾਸ਼ਾ ਅਤੇ ਖੇਤਰ ਦੇ ਆਧਾਰ ਉੱਤੇ ਭਾਰਤ ਵਾਸੀਆਂ ਵਿੱਚ ਏਕਤਾ ਬਣਾਈ ਰੱਖਣ ਦੀ ਸਹੁੰ ਚੁੱਕੀ ਗਈ। ਇਸ ਮੌਕੇ ਵਾਲੰਟੀਅਰਜ਼ ਦੇ ਸਰਦਾਰ ਪਟੇਲ ਦੇ ਜੀਵਨ ਉੱਤੇ ਮੁਕਾਬਲਾ ਕਰਵਾਇਆ ਗਿਆ। ਜਿਨ੍ਹਾਂ ਵਿੱਚ ਕਾਜਲ ਨੇ ਪਹਿਲਾ, ਵਿਪੀਨਪ੍ਰੀਤ ਕੌਰ ਨੇ ਦੂਜਾ ਅਤੇ ਕਲਪਨਾ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰੰਬਧਕਾਂ ਵੱਲੋਂ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਐੱਸਐੱਸ ਰਾਣਾ, ਪ੍ਰੋ. ਵੰਦਨਾ ਗੁਪਤਾ, ਪ੍ਰੋ. ਅਵਤਾਰ ਸਿੰਘ, ਪ੍ਰੋ. ਦਲਜੀਤ ਸਿੰਘ, ਡਾ. ਤਰਨਜੀਤ ਸਿੰਘ, ਡਾ. ਸ਼ੇਰ ਸਿੰਘ ਅਤੇ ਹਰਪ੍ਰੀਤ ਕੌਰ ਮੌਜੂਦ ਸਨ।