ਖੇਤਰੀ ਪ੍ਰਤੀਨਿਧ
ਪਟਿਆਲਾ, 18 ਜਨਵਰੀ
ਪਟਿਆਲਾ ਤੋਂ ‘ਪੰਜਾਬੀ ਟ੍ਰਿਬਿਊਨ’ ਦੇ ਪੱਤਰਕਾਰ ਸਰਬਜੀਤ ਸਿੰਘ ਭੰਗੂ ਅੱਜ ਸਰਬਸੰਮਤੀ ਨਾਲ ‘ਪਟਿਆਲਾ ਮੀਡੀਆ ਕਲੱਬ ਪਟਿਆਲਾ’ ਦੇ ਚੇਅਰਮੈਨ ਚੁਣੇ ਗਏ। ਇਸ ਤੋਂ ਪਹਿਲਾਂ ਸਰਬਜੀਤ ਭੰਗੂ ਕਰੀਬ ਤਿੰਨ ਸਾਲ ਇਸ ਕਲੱਬ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਕਲੱਬ ਦੇ ਬਾਕੀ ਅਹੁਦੇਦਾਰਾਂ ਦੀ ਚੋਣ ਪਿਛਲੇ ਦਿਨੀਂ ਮੁਕੰਮਲ ਹੋ ਗਈ ਸੀ, ਜਿਸ ਦੌਰਾਨ ਨਵਦੀਪ ਢੀਂਗਰਾ ਪ੍ਰਧਾਨ, ਰਣਬੀਰ ਰਾਣਾ ਸਕੱਤਰ ਜਨਰਲ, ਗੁਰਵਿੰਦਰ ਔਲਖ ਸਕੱਤਰ, ਕੁਲਬੀਰ ਧਾਲੀਵਾਲ ਸੀਨੀਅਰ ਮੀਤ ਪ੍ਰਧਾਨ, ਕਰਮ ਪ੍ਰਕਾਸ਼ ਤੇ ਜਗਤਾਰ ਸਿੰਘ ਮੀਤ ਪ੍ਰਧਾਨ, ਖੁਸ਼ਵੀਰ ਤੂਰ ਖਜ਼ਾਨਚੀ, ਹਰਮੀਤ ਸੋਢੀ, ਜਤਿੰਦਰ ਗਰੋਵਰ ਅਤੇ ਅਮਨਦੀਪ ਸਿੰਘ ਜੁਆਇੰਟ ਸਕੱਤਰ ਜਦਕਿ ਅਸ਼ੋਕ ਅਤਰੀ ਪ੍ਰੈੱਸ ਸਕੱਤਰ ਚੁਣੇ ਗਏ ਸਨ