ਦੇਵੀਗੜ੍ਹ: ਕਸਬਾ ਦੇਵੀਗੜ੍ਹ ਦੀ ਕਰਿਆਨਾ ਮਾਰਕੀਟ ਦੀ ਕਰਿਆਨਾ ਐਸੋਸੀਏਸ਼ਨ ਦਾ ਸਰਬਸੰਮਤੀ ਨਾਲ ਸੰਜੇ ਸਿੰਗਲਾ ਨੂੰ ਪ੍ਰਧਾਨ ਬਣਾਇਆ ਗਿਆ ਹੈ। ਇਸ ਸਬੰਧੀ ਮੀਟਿੰਗ ਸ੍ਰੀ ਰਵਿਦਾਸ ਗੁਰੂ ਮੰਦਿਰ ਦੇਵੀਗੜ੍ਹ ਵਿੱਚ ਹੋਈ। ਇਸ ਮੌਕੇ ਸੰਜੇ ਸਿੰਗਲਾ ਪ੍ਰਧਾਨ ਅਤੇ ਪ੍ਰਸ਼ੋਤਮ ਸ਼ਰਮਾ ਤੋਤਾ, ਜਗਦੀਸ਼ ਕੁਮਾਰ ਲਾਂਬਾ, ਕਿਸ਼ਨ ਚੰਦ ਲਾਂਬਾ, ਮੁਕੇਸ਼ ਅਰੋੜਾ, ਦਲੀਆ ਰਾਮ ਸਾਰੇ ਮੈਂਬਰ ਬਣਾਏ ਗਏ ਹਨ। ਬਾਕੀ ਆਹੁਦੇਦਾਰਾਂ ਦੀ ਚੋਣ ਬਾਅਦ ਵਿਚ ਕੀਤੀ ਜਾਵੇਗੀ। ਮੀਟਿੰਗ ਵਿੱਚ ਸਮੂਹ ਕਰਿਆਨਾ ਦੁਕਾਨਦਾਰ ਸ਼ਾਮਲ ਹੋਏ ਸਨ। ਇਸ ਮੌਕੇ ਪ੍ਰਧਾਨ ਸੰਜੇ ਸਿੰਗਲਾ ਨੇ ਕਿਹਾ ਹੈ ਕਿ ਉਹ ਖਪਤਕਾਰਾਂ ਨੂੰ ਸਾਫ ਸੁਥਰਾ ਖਾਣ ਪੀਣ ਦਾ ਸਾਮਾਨ ਮੁਹੱਈਆ ਕਰਾਉਣ ਵਿੱਚ ਉਹ ਕੋਈ ਕਸਰ ਨਹੀਂ ਛੱਡਣਗੇ। -ਪੱਤਰ ਪ੍ਰੇਰਕ