
ਅੱਵਲ ਆਈ ਵਿਦਿਆਰਥਣ ਸੰਜਨਾ ਕੁਮਾਰੀ ਦਾ ਸਨਮਾਨ ਕਰਦੇ ਹੋਏ ਅਧਿਆਪਕ। ਫੋਟੋ: ਰਾਜੇਸ਼ ਸੱਚਰ
ਸੁਰਿੰਦਰ ਸਿੰਘ ਚੌਹਾਨ/ਮੇਜਰ ਸਿੰਘ ਮੱਟਰਾਂ
ਦੇਵੀਗੜ੍ਹ/ਭਵਾਨੀਗੜ੍ਹ, 26 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਵਿੱਚ ਪਟਿਆਲਾ ਜ਼ਿਲ੍ਹੇ ਵਿੱਚੋਂ 24 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਜਿਨ੍ਹਾਂ ਵਿੱਚੋਂ 21 ਲੜਕੀਆਂ ਹਨ। ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਸੰਜਨਾ ਕੁਮਾਰੀ ਪੁੱਤਰੀ ਲਲਿਤ ਕੁਮਾਰ ਨੇ ਹਾਸਲ ਕੀਤਾ ਹੈ।
ਇੰਜ ਹੀ ਸੰਗਰੂਰ ਜ਼ਿਲ੍ਹੇ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਵਾਨੀਗੜ੍ਹ ਦੀ ਵਿਦਿਆਰਥਣ ਜਸਮੀਤ ਕੌਰ ਨੇ 644/650 ਅੰਕਾਂ ਨਾਲ ਜ਼ਿਲ੍ਹਾ ਸੰਗਰੂਰ ਵਿੱਚੋਂ ਪਹਿਲਾ ਅਤੇ ਪੰਜਾਬ ਵਿੱਚੋਂ ਚੌਥਾ ਰੈਂਕ ਹਾਸਲ ਕੀਤਾ। ਦੱਸਣਯੋਗ ਹੈ ਕਿ ਜਸਮੀਤ ਕੌਰ ਦੀ ਵੱਡੀ ਭੈਣ ਜਸ਼ਨਪ੍ਰੀਤ ਕੌਰ ਨੇ ਵੀ 2020 ਵਿੱਚ ਦਸਵੀਂ ਜਮਾਤ ਵਿੱਚੋਂ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ। ਸਕੂਲ ਦੇ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੂਲ ਵਿੱਚ ਪੜ੍ਹਦੀ ਵਿਦਿਆਰਥਣ ਜਸਮੀਤ ਕੌਰ ਪੁੱਤਰੀ ਗੁਰਦੀਪ ਸਿੰਘ ਵਾਸੀ ਭਵਾਨੀਗੜ੍ਹ ਨੇ ਸੰਗਰੂਰ ਜ਼ਿਲ੍ਹੇ ਵਿੱਚੋਂ ਪਹਿਲਾ ਅਤੇ ਪੰਜਾਬ ਵਿੱਚੋਂ ਚੌਥਾ ਰੈਂਕ ਹਾਸਲ ਕੀਤਾ ਹੈ। ਆਮ ਪਰਿਵਾਰ ਨਾਲ ਸਬੰਧਤ ਵਿਦਿਆਰਥਣ ਜਸਮੀਤ ਕੌਰ ਨੇ ਆਪਣੀ ਵੱਡੀ ਭੈਣ ਨੂੰ ਪ੍ਰੇਰਨਾਸਰੋਤ ਮੰਨਿਆ। ਸਕੂਲ ਸਟਾਫ ਵੱਲੋਂ ਜਸਮੀਤ ਕੌਰ ਦਾ ਮੂੰਹ ਮਿੱਠਾ ਕਰਵਾ ਕੇ ਸਨਮਾਨ ਕੀਤਾ ਗਿਆ।

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਦੀ ਵਿਦਿਆਰਥਣ ਸੰਜਨਾ ਨੇ 650 ਵਿੱਚੋਂ 643 ਅੰਕ ਪ੍ਰਾਪਤ ਕਰਕੇ 98.92 ਫੀਸਦੀ ਨਾਲ ਸੂਬੇ ਭਰ ਵਿੱਚੋਂ 5ਵਾਂ ਰੈਂਕ ਹਾਸਲ ਕੀਤਾ ਹੈ। ਇਸੇ ਤਰ੍ਹਾਂ ਹਰਸ਼ਵਰਧਨ ਪੁੱਤਰ ਨਰੇਸ਼ ਕੁਮਾਰ ਨਾਭਾ ਸੀਨੀਅਰ ਸੈਕੰਡਰੀ ਸਕੂਲ ਨਾਭਾ ਨੇ 639 ਅੰਕ ਪ੍ਰਾਪਤ ਕਰ ਕੇ ਦੂਸਰਾ ਅਤੇ ਪ੍ਰਿਯਾਂਸ਼ੀ ਪੁੱਤਰੀ ਰਾਮ ਬਾਬੂ ਸਨ ਫਲਾਵਰ ਮਾਡਲ ਹਾਈ ਸਕੂਲ ਤ੍ਰਿਪੜੀ ਨੇ 647 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਜਸਨੂਰ ਕੌਰ ਨਾਭਾ ਪਬਲਿਕ ਸਕੂਲ, ਜੀਨੀਸ਼ਾ ਜਿੰਦਲ ਨੈਸ਼ਨਲ ਹਾਈ ਸਕੂਲ ਪੁਰਾਣਾ ਲਾਲ ਬਾਗ ਪਟਿਆਲਾ ਤੇ ਤਰਨਵੀਰ ਕੌਰ ਅਚਾਰੀਆ ਦਵਿੰਦਰ ਮੁਨੀ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਨੇ 98 ਫੀਸਦੀ, ਨਵਜੋਤ ਕੌਰ ਸਰਕਾਰੀ ਹਾਈ ਸਕੂਲ ਰਾਜਗੜ੍ਹ, ਅਰਸ਼ਪ੍ਰੀਤ ਕੌਰ ਜਥੇਦਾਰ ਬਲੌਰ ਸਿੰਘ ਪਬਲਿਕ ਸਕੂਲ ਬੰਮਣਾ 97.69 ਫ਼ੀਸਦੀ, ਪਲਕਪ੍ਰੀਤ ਕੌਰ ਗੌਰਮਿੰਟ ਹਾਈ ਸਕੂਲ ਖੇੜੀ ਫੱਤਾਂ 97.54 ਫੀਸਦੀ, ਜਸਲੀਨ ਕੌਰ ਪਬਲਿਕ ਸਕੂਲ ਨਾਭਾ, ਕੁਲਵਿੰਦਰ ਕੌਰ ਸੰਤ ਈਸ਼ਰ ਸਿੰਘ ਜੀ ਗੁਰਮਤਿ ਅਕੈਡਮੀ ਚਪੜ 97.38 ਫੀਸਦੀ, ਗਗਨਦੀਪ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਭੱਪਲ, ਗੁਰਲੀਨ ਕੌਰ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਭਾਦਸੋਂ, ਮੀਤਜੋਤ ਕੌਰ ਮਾਡਲ ਸਕੂਲ ਨਾਭਾ, ਗੁਰਲੀਨ ਕੌਰ ਜਥੇਦਾਰ ਬਲੌਰ ਸਿੰਘ ਸਕੂਲ ਬੰਮਣਾ, ਕਸ਼ਿਸ਼ ਮਾਡਲ ਹਾਈ ਸਕੂਲ ਤ੍ਰਿਪੜੀ, ਮਨਜੀਤ ਕੌਰ ਸੰਤ ਈਸ਼ਰ ਸਿੰਘ ਗੁਰਮਤਿ ਅਕੈਡਮੀ 97.23 ਫੀਸਦੀ, ਪਰਵੇਜ਼ ਅਖ਼ਤਰ ਗੌਰਮਿੰਟ ਹਾਈ ਸਕੂਲ ਹਾਮਝੇੜੀ, ਦੀਪਿਕਾ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਪਸਿਆਣਾ, ਜਸਮਨਜੋਤ ਕੌਰ ਮਾਡਰਨ ਸਕੂਲ ਨਾਭਾ, ਸੁਗੰਧਾ, ਹਰਸਿਮਰਨ ਕੌਰ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਸਿਉਂਣਾ, ਮਨਜੀਤਾ ਸੱਨ ਫਲਾਵਰ ਸਕੂਲ ਤ੍ਰਿਪੜੀ, ਕੋਮਲਪ੍ਰੀਤ ਕੌਰ ਗੁਰੂ ਤੇਗ ਬਹਾਦਰ ਪਬਲਿਕ ਹਾਈ ਸਕੂਲ ਕਰਹਾਲੀ, ਅਨੂਰੀਤ ਕੌਰ ਜਥੇਦਾਰ ਬਲੌਰ ਸਿੰਘ ਸਕੂਲ ਬੰਮਣਾ ਨੇ 97.8 ਫੀਸਦੀ ਅੰਕ ਪ੍ਰਾਪਤ ਕਰਕੇ ਮੈਰਿਟ ਲਿਸਟ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ।

ਮੈਰਿਟ ਸੂਚੀ ਵਿਚ ਆਏ ਇਨ੍ਹਾਂ ਵਿਦਿਆਰਥੀਆਂ ਦਾ ਸਕੂਲ ਪ੍ਰਬੰਧਕਾਂ ਅਤੇ ਮਾਤਾ-ਪਿਤਾ ਵੱਲੋਂ ਮੂੰਹ ਮਿੱਠਾ ਕਰਵਾਇਆ ਕੇ ਖੁਸ਼ੀ ਸਾਂਝੀ ਕੀਤੀ ਗਈ। ਜ਼ਿਲ੍ਹੇ ਅੰਦਰ ਪਾਸ ਦਰ 97.17 ਰਹਿਣ ਦੇ ਨਾਲ ਪੰਜਾਬ ਅੰਦਰ ਜ਼ਿਲ੍ਹੇ ਪਟਿਆਲਾ ਦਾ 15ਵਾਂ ਸਥਾਨ ਰਿਹਾ।
ਘਰਾਚੋਂ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਸੂਬੇ ਭਰ ਵਿੱਚੋਂ 12ਵਾਂ ਅਤੇ 17ਵਾਂ ਰੈਂਕ ਹਾਸਲ ਕੀਤਾ

ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੋਂ ਦੇ ਨੇੜਲੇ ਪਿੰਡ ਘਰਾਚੋਂ ਦੇ ਗੁਰੂ ਰਾਮ ਦਾਸ ਸੀਨੀਅਰ ਸੈਕੰਡਰੀ ਸਕੂਲ ਦੀਆਂ 2 ਵਿਦਿਆਰਥਣਾਂ ਨੇ 10ਵੀਂ ਕਲਾਸ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਏ ਨਤੀਜਿਆਂ ਵਿੱਚੋਂ ਪੰਜਾਬ ਦੀ ਮੈਰਿਟ ਸੂਚੀ ਵਿੱਚ ਪੰਜਾਬ ਭਰ ਵਿੱਚੋਂ 12ਵੇਂ ਅਤੇ 17ਵੇਂ ਰੈਂਕ ਉੱਤੇ ਕਬਜ਼ਾ ਕੀਤਾ। ਇਸ ਸਬੰਧੀ ਸਕੂਲ ਦੇ ਚੇਅਰਮੈਨ ਸੁਖਦੇਵ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਅਰਸ਼ਪ੍ਰੀਤ ਕੌਰ ਪੁੱਤਰੀ ਕਮਲ ਦੇਵ ਵਾਸੀ ਘਰਾਚੋਂ ਨੇ 650 ਵਿੱਚੋਂ 636 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ 12ਵਾਂ ਰੈਂਕ ਪ੍ਰਾਪਤ ਕੀਤਾ ਹੈ ਜਦੋਂ ਕਿ ਜ਼ਿਲ੍ਹਾ ਸੰਗਰੂਰ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅਨਮੋਲਪ੍ਰੀਤ ਕੌਰ ਪੁੱਤਰੀ ਸਤਗੁਰ ਸਿੰਘ ਵਾਸੀ ਗੱਗੜ੍ਹਪੁਰ ਨੇ 631 ਅੰਕ ਪ੍ਰਾਪਤ ਕਰਕੇ 17ਵਾਂ ਰੈਂਕ ਪ੍ਰਾਪਤ ਕੀਤਾ। ਸਕੂਲ ਪ੍ਰਿੰਸੀਪਲ ਉਰਮਿਲਾ ਰਾਣੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਅੰਦਰ ਅਜਿਹੀਆਂ ਹੋਰ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਲਿਟਲ ਫਲਾਵਰ ਹਾਈ ਸਕੂਲ ਬਾਸੀਅਰਕ ਦੀ ਵਿਦਿਆਰਥਣ ਯਾਦਪਰੀਤ ਕੌਰ ਨੇ 636 ਅੰਕਾਂ ਨਾਲ ਪੰਜਾਬ ਵਿੱਚੋਂ 12 ਵਾਂ ਰੈਂਕ ਹਾਸਲ ਕੀਤਾ। ਗਰੇਸੀਅਸ ਐਜੂਕੇਸ਼ਨ ਹੱਬ ਦਾ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਇੰਸਟੀਚਿਊਟ ਦੇ ਸੰਚਾਲਕ ਅਵਤਾਰ ਸਿੰਘ ਮਾਝੀ ਨੇ ਦੱਸਿਆ ਕਿ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ