ਖੇਤਰੀ ਪ੍ਰਤੀਨਿਧ
ਪਟਿਆਲਾ, 10 ਅਗਸਤ
ਸਥਾਨਕ ਜ਼ਿਲ੍ਹੇ ਦੇ 16 ਸਿੱਖਿਆ ਬਲਾਕਾਂ ਵਿੱਚ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ।ਇਸ ਦੌਰਾਨ ਮੁੱਖ ਮਹਿਮਾਨ ਵਜੋਂ ਏਡੀਸੀ (ਯੂ.ਡੀ) ਗੌਤਮ ਜੈਨ ਪੁੱਜੇ। ਜ਼ਿਲ੍ਹਾ ਨੋਡਲ ਅਫ਼ਸਰ ਆਜ਼ਾਦੀ ਦਿਵਸ ਮਨਵਿੰਦਰ ਕੌਰ ਭੁੱਲਰ ਨੇ ਦੱਸਿਆ ਕਿ ਭਾਸ਼ਣ ਮੁਕਾਬਲੇ ਵਿੱਚ ਸਿਮਰਨਜੋਤ ਸਰਕਾਰੀ ਐਲੀਮੈਂਟਰੀ ਸਕੂਲ ਸੀਲ, ਲੇਖ ਰਚਨਾ ਵਿੱਚ ਸਹਿਜਪ੍ਰੀਤ ਕੌਰ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਬਿਸ਼ਨਪੁਰਾ ਬਲਾਕ ਸਮਾਣਾ-2, ਪੇਂਟਿੰਗ ਵਿੱਚ ਆਕਾਸ਼ਦੀਪ ਸਿੰਘ ਡੇਰਾ ਬਾਜ਼ੀਗਰ ਦੁਗਾਲ ਬਲਾਕ ਸਮਾਣਾ-1, ਗੀਤ ਵਿਚ ਭਾਵਨਾ ਸਰਕਾਰੀ ਐਲੀਮੈਂਟਰੀ ਸਕੂਲ ਪਹਿਰ ਖੁਰਦ ਬਲਾਕ ਰਾਜਪੁਰਾ-2 ਅਤੇ ਕਵਿਤਾ ਵਿਚ ਲਵਲੀਨ ਕੌਰ ਸਰਕਾਰੀ ਐਲੀਮੈਂਟਰੀ ਦੌਣ ਖੁਰਦ ਬਲਾਕ ਪਟਿਆਲਾ-1 ਅੱਵਲ ਰਹੀ। ਇਸੇ ਤਰ੍ਹਾਂ ਪੋਸਟਰ ਮੇਕਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਮਾਨਸੀ ਸਰਕਾਰੀ ਐਲੀਮੈਂਟਰੀ ਖੁਸਰੋਪੁਰ ਬਲਾਕ ਪਟਿਆਲਾ-2, ਸਲੋਗਨ ਵਿਚ ਮਨਦੀਪ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਡੇਰਾ ਬਾਜ਼ੀਗਰ ਬਲਾਕ ਸਮਾਣਾ-1, ਸੁੰਦਰ ਲਿਖਾਈ ਵਿੱਚ ਸਨੇਹਾ ਸਰਕਾਰੀ ਐਲੀਮੈਂਟਰੀ ਸਕੂਲ ਮਲਕਪੁਰ ਕੰਬੋਆਂ ਬਲਾਕ ਦੇਵੀਗੜ੍ਹ ਅੱਵਲ ਰਹੀ।