ਪਟਿਆਲਾ: ਡਾ. ਮੇਹਰ ਮਾਣਕ ਦੀ ਨਵੀਂ ਕਵਿਤਾ ਦੀ ਕਿਤਾਬ ‘ਡੂੰਘੇ ਦਰਦ ਦਰਿਆਵਾਂ ਦੇ’ ਇੱਥੇ ਭਾਸ਼ਾ ਵਿਭਾਗ ਪੰਜਾਬ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ। ਇਹ ਪੁਸਤਕ ਰਿਲੀਜ਼ ਕਰਨ ਦੀ ਰਸਮ ਭਾਸ਼ਾ ਵਿਭਾਗ ਪੰਜਾਬ ਦੀ ਡਾਇਰੈਕਟਰ ਡਾ. ਵੀਰਪਾਲ ਕੌਰ ਨੇ ਅਦਾ ਕੀਤੀ। ਗੀਤਕਾਰ, ਕਵੀ ਅਤੇ ਨਾਵਲਕਾਰ ਧਰਮ ਕੰਮੇਆਣਾ ਦੀ ਪ੍ਰਧਾਨਗੀ ਹੇਠ ਹੋਏ ਇਸ ਪੁਸਤਕ ਰਿਲੀਜ਼ ਸਮਾਗਮ ਦੌਰਾਨ ਡਾ. ਮੇਹਰ ਮਾਣਕ ਦੀ ਇਸ ਪੁਸਤਕ ’ਤੇ ਡਾ. ਸੰਤੋਖ ਸਿੰਘ ਸੁੱਖੀ ਨੇ ‘ਪੰਜਾਬ ਦੇ ਫ਼ਿਕਰ ਦੀ ਸ਼ਾਇਰੀ: ਡੂੰਘੇ ਦਰਦ ਦਰਿਆਵਾਂ ਦੇ’ ਵਿਸ਼ੇ ਬਾਰੇ ਆਪਣਾ ਖੋਜ ਪੇਪਰ ਪੜ੍ਹਿਆ। -ਪੱਤਰ ਪ੍ਰੇਰਕ