ਖੇਤਰੀ ਪ੍ਰਤੀਨਿਧ
ਪਟਿਆਲਾ, 1 ਸਤੰਬਰ
ਆਰਮੀ ਰਿਕਰੂਟਿੰਗ ਦਫਤਰ ਵੱਲੋਂ 17 ਸਤੰਬਰ ਤੋਂ 30 ਸਤੰਬਰ ਤੱਕ ਭਰਤੀ ਰੈਲੀ ਕਰਵਾਈ ਰਹੀ ਹੈ। ਉਮੀਦਵਾਰਾਂ ਨੂੰ ਸਬੰਧਤ ਈ-ਮੇਲ ’ਤੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ ਜਿਸ ਦਾ ਬਲੈਕ ਐਂਡ ਵ੍ਹਾਈਟ ਪ੍ਰਿੰਟ ਆਊਟ ਲੈ ਕੇ ਰੈਲੀ ਮੈਦਾਨ ਵਿੱਚ ਰਿਪੋਰਟ ਕਰਨਾ ਹੈ। ਐਡਮਿਟ ਕਾਰਡ ਨਾ ਮਿਲਣ ਦੀ ਸੂਰਤ ਵਿੱਚ ਉਮੀਦਵਾਰਾਂ ਨੂੰ 10 ਸਤੰਬਰ ਤੱਕ 10 ਵਜੇ ਤੋਂ 12 ਵਜੇ ਤੱਕ ਏਆਰਓ ਪਟਿਆਲਾ ਨਾਲ ਸੰਪਰਕ ਕਰਨਾ ਹੋਵੇਗਾ। ਸਾਰੇ ਉਮੀਦਵਾਰਾਂ ਨੂੰ ਰੈਲੀ ਵਾਲੀ ਥਾਂ ’ਤੇ ਜਿਨ੍ਹਾਂ ਦਸਤਾਵੇਜ਼ਾਂ ਨੂੰ ਲੈ ਕੇ ਜਾਣ ਦੀ ਲੋੜ ਹੈ ਉਨ੍ਹਾਂ ਵਿੱਚ ਫੋਟੋ ਦੇ ਨਾਲ ਡਿਜੀਟਲ ਜਾਤੀ ਸਰਟੀਫਿਕੇਟ ਦੀ ਹਾਰਡ ਕਾਪੀ (ਆਮ ਸ਼੍ਰੇਣੀ ਸਮੇਤ), ਫੋਟੋ ਦੇ ਨਾਲ ਰਿਹਾਇਸ਼ੀ ਸਰਟੀਫਿਕੇਟ, ਰੈਲੀ ਦੀ ਸੂਚਨਾ ਅਨੁਸਾਰ ਸਾਰੇ ਸਰਟੀਫਿਕੇਟ ਲਾਜ਼ਮੀ ਤੌਰ ’ਤੇ ਤਸਦੀਕ ਹੋਣੇ ਚਾਹੀਦੇ ਹਨ।