ਖੇਤਰੀ ਪ੍ਰਤੀਨਿਧ
ਪਟਿਆਲਾ, 11 ਸਤੰਬਰ
ਆਰਮੀ ਰਿਕਰੂਟਿੰਗ ਦਫ਼ਤਰ ਪਟਿਆਲਾ ਵੱਲੋਂ 17 ਸਤੰਬਰ ਤੋਂ 30 ਸਤੰਬਰ ਤੱਕ ਭਰਤੀ ਰੈਲੀ ਕਰਵਾਈ ਜਾ ਰਹੀ ਹੈ। ਆਰਮੀ ਰਿਕਰੂਟਿੰਗ ਡਾਇਰੈਕਟਰ ਕਰਨਲ ਅਸੀਸ ਲਾਲ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਸਾਰੇ ਉਮੀਦਵਾਰਾਂ ਨੇ ਪੂਰੀ ਤਰ੍ਹਾਂ ਫਿੱਟ ਹੋਣ ’ਤੇ ਹੀ ਭਰਤੀ ਪ੍ਰਕਿਰਿਆ ’ਚ ਹਿੱਸਾ ਲੈਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਹੋ ਸਕੇ ਤਾਂ ਨੌਜਵਾਨ ਨਿੰਬੂ ਪਾਣੀ ਜਾਂ ਓ.ਆਰ.ਐੱਸ ਦਾ ਘੋਲ ਆਦਿ ਪੀ ਕੇ ਹਾਈਡਰੇਟਿਡ ਜ਼ਰੂਰ ਰਹਿਣ। ਪਾਣੀ ਜਾਂ ਜੂਸ ਦੇ ਪੈਕੇਟ ਵੀ ਜਰੂਰ ਰੱਖਣ ਜਦਕਿ ਰੈਲੀ ਵਾਲੀ ਥਾਂ ’ਤੇ ਉਮੀਦਵਾਰਾਂ ਲਈ ਪਾਣੀ ਦੀ ਸਹੂਲਤ ਵੀ ਹੋਵੇਗੀ। ਭਰਤੀ ਡਾਇਰੈਕਟਰ ਨੇ ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਸ੍ਰੀ ਲਾਲ ਨੇ ਕਿਹਾ ਕਿ ਉਮੀਦਵਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਦੌੜ ਲਈ ਮੈਡੀਕਲ ਤੌਰ ’ਤੇ ਫਿੱਟ ਹਨ।