ਪੱਤਰ ਪ੍ਰੇਰਕ
ਪਟਿਆਲਾ, 13 ਜੁਲਾਈ
ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੇ ਸਾਈਕਲਿੰਗ ਵਿਚ ਮੱਲਾਂ ਮਾਰਨ ਵਾਲੀ ਅੱਠ ਸਾਲਾ ਕੁੜੀ ਰਾਵੀਆ ਬਦੇਸ਼ਾ ਪੁੱਤਰੀ ਸਿਮਰਨਜੀਤ ਸਿੰਘ ਬਦੇਸ਼ਾ ਦਾ ਸਨਮਾਨ ਕੀਤਾ। ਇਸ ਬਹਾਦਰ ਕੁੜੀ ਨੇ 20 ਦਿਨਾਂ ਵਿੱਚ 800 ਕਿਲੋਮੀਟਰ ਦਾ ਲੰਬਾ ਸਫ਼ਰ ਸਾਈਕਲ ’ਤੇ ਤੈਅ ਕਰ ਕੇ ਰਿਕਾਰਡ ਬਣਾਇਆ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਰਾਵੀਆ ਨੇ ਆਪਣੇ ਪਿਤਾ ਦੇ ਸਹਿਯੋਗ ਅਤੇ ਉੱਦਮ ਸਦਕਾ ਸਾਈਕਲ ’ਤੇ 800 ਕਿੱਲੋਮੀਟਰ ਲੰਬਾ ਸਫ਼ਰ ਤੈਅ ਕੀਤਾ, ਜਿਸ ਵਿੱਚ ਸ਼ਿਮਲਾ ਤੋਂ ਮਨਾਲੀ ਤੱਕ 15,000 ਫੁੱਟ ਉੱਚਾਈ ਵਾਲਾ ਪਹਾੜੀ ਸਫ਼ਰ ਵੀ ਸ਼ਾਮਲ ਹੈ। ਸਨਮਾਨ ਕਰਦੇ ਹੋਏ ਡਾ. ਬਲਬੀਰ ਨੇ ਕਿਹਾ ਕੇ ਮਾਇਲ ਸਟੋਨ ਸਕੂਲ ਵਿਚ ਚੌਥੀ ਕਲਾਸ ਵਿਚ ਪੜ੍ਹਨ ਵਾਲੀ ਛੋਟੀ ਬੱਚੀ ਨੇ ਪੰਜਾਬ ਅਤੇ ਦੇਸ਼ ਦਾ ਨਾਂ ਉੱਚਾ ਕੀਤਾ ਹੈ। ਉਨ੍ਹਾਂ ਰਾਵੀਆ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਬਲਬੀਰ ਸਿੰਘ ਦੀ ਟੀਮ ਮੈਂਬਰ ਜਗਦੀਪ ਜੱਗਾ, ਹਰੀ ਚੰਦ ਬਾਂਸਲ ਨੰਬਰਦਾਰ ਭੁਪਿੰਦਰ ਸਿੰਘ ਜਸਬੀਰ ਸਿੰਘ ਗਾਂਧੀ,ਗੁਰਸੇਵਕ ਸਿੰਘ, ਜਸਵਿੰਦਰ ਕੰਗ, ਦਲੀਪ ਸਿੰਘ , ਮਹਿੰਦਰ ਸਿੰਘ ਆਦਿ ਮੌਜੂਦ ਸੀ।